ਕੈਲੀਫੋਰਨੀਆ: ਰੈੱਡ ਲਾਈਟ ਪਾਰ ਕਰਨ ‘ਤੇ ਹੋਏ ਹਾਦਸੇ ‘ਚ ਗਈ 1 ਵਿਅਕਤੀ ਦੀ ਜਾਨ

TeamGlobalPunjab
2 Min Read

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ): ਸੜਕਾਂ ਉੱਪਰ ਕਿਸੇ ਵੀ ਵਾਹਨ ਵਿੱਚ ਡਰਾਈਵਿੰਗ ਕਰਦੇ ਸਮੇਂ ਬਣਾਏ ਗਏ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ  ਹੈ। ਕਈ ਵਾਰ ਡਰਾਈਵਰ ਸੜਕ ਉੱਪਰ ਤੇਜੀ, ਅਣਗਹਿਲੀ ਜਾਂ ਕਿਸੇ ਹੋਰ ਕਾਰਨ ਕਰਕੇ ਇਹਨਾਂ ਨਿਯਮਾਂ ਨੂੰ ਤੋੜਦੇ ਹਨ ਜੋ ਕਿ ਕਈ ਵਾਰ ਜਾਨਲੇਵਾ ਸਿੱਧ ਹੁੰਦੇ ਹਨ। ਅਜਿਹਾ ਹੀ ਇੱਕ ਰੂਲ ਤੋੜਨ ਕਰਕੇ ਜਾਨਲੇਵਾ ਹਾਦਸਾ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਬੁੱਧਵਾਰ ਨੂੰ ਵਾਪਰਿਆ ਹੈ।

ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਫਰਿਜ਼ਨੋ ਦੇ ਦੱਖਣ ਪੂਰਬ ਵਿਚ ਬੁੱਧਵਾਰ ਦੁਪਹਿਰ ਨੂੰ ਦੋ ਵਾਹਨਾਂ ਦੀ ਹੋਈ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਨੂੰ ਗੰਭੀਰ ਸੱਟਾਂ ਲੱਗੀਆਂ। ਕੈਲੀਫੋਰਨੀਆ ਹਾਈਵੇ ਪੈਟਰੋਲ ਅਨੁਸਾਰ ਇਹ ਹਾਦਸਾ ਸ਼ਾਮ 4 ਵਜੇ ਦੇ ਕਰੀਬ ਸਾਊਥ ਟੈਂਪੇਰੈਂਸ ਅਤੇ ਪੂਰਬੀ ਜੇਨਸਨ ਮਾਰਗ ‘ਤੇ ਵਾਪਰਿਆ। ਇਸ ਦੌਰਾਨ ਇੱਕ ਤਕਰੀਬਨ 26 ਸਾਲਾਂ ਵਿਅਕਤੀ ਜੋ ਕਿ ਕੀਆ ਕੰਪਨੀ ਦੀ ਕਾਰ ‘ਤੇ ਪੱਛਮ ਵੱਲ ਜਾ ਰਿਹਾ ਸੀ ਨੇ ਤੇਜੀ ਨਾਲ ਇੱਕ ਲਾਲ ਬੱਤੀ ਪਾਰ ਕਰ ਕਰਕੇ ਦੂਜੀ ਸਾਈਡ ਤੋਂ ਆ ਰਹੀ ਇੱਕ ਟੋਯੋਟਾ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨੂੰ ਇੱਕ 63 ਸਾਲਾ ਔਰਤ ਚਲਾ ਰਹੀ ਸੀ। ਇਸ ਟੱਕਰ ਵਿੱਚ ਦੋਵਾਂ ਗੱਡੀਆਂ ਦੇ ਡਰਾਈਵਰਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿਸ ਦੌਰਾਨ ਕੀਆ ਕਾਰ ਵਿਚਲੇ ਡਰਾਈਵਰ ਦੀ ਹਸਪਤਾਲ ਵਿੱਚ ਮੌਤ ਹੋ ਗਈ ਜਦਕਿ ਬਜੁਰਗ ਮਹਿਲਾ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਅਨੁਸਾਰ ਇਸ ਵਿਅਕਤੀ ਨੇ ਡਰਾਈਵਿੰਗ ਦੌਰਾਨ ਸੀਟ ਬੈਲਟ ਵੀ ਨਹੀਂ ਪਹਿਣੀ ਸੀ। ਇਸ ਲਈ ਜੋ ਸੜਕ ਨਿਯਮ ਸੁਰੱਖਿਆ ਲਈ ਬਣਾਏ ਗਏ ਹਨ, ਉਹਨਾਂ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੈ।

Share this Article
Leave a comment