PUBG ਨੂੰ ਟੱਕਰ ਦੇਣ ਲਈ ਜਲਦ ਲਾਂਚ ਹੋ ਰਹੀ ਹੈ Call Of Duty: Mobile

TeamGlobalPunjab
2 Min Read

ਲੰਬੇ ਸਮੇਂ ਤੋਂ ਭਾਰਤ ਸਮੇਤ ਦੁਨੀਆ ਭਰ ‘ਚ ਗੇਮਰਸ ਅਪਕਮਿੰਗ Call Of Duty: Mobile ਗੇਮ ਦਾ ਇੰਤਜ਼ਾਰ ਕਰ ਰਹੇ ਹਨ। ਗੇਮ ਕਾਫ਼ੀ ਸਮੇਂ ਤੋਂ Beta ਵਰਜ਼ਨ ‘ਤੇ ਚੱਲ ਰਿਹਾ ਹੈ। ਜਿਨ੍ਹਾਂ ਚੁਣੇ ਗਏ ਪਲੇਅਰਸ ਨੂੰ ਇਸ ਗੇਮ ਦੇ beta ਵਰਜ਼ਨ ਖੇਡਣ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੇ ਇਸ ਗੇਮ ਦੀ ਕਾਫ਼ੀ ਤਾਰੀਫ ਕੀਤੀ ਹੈ। ਇਸ ਵਿੱਚ ਕੋਈ ਸ਼ਕ ਨਹੀਂ ਹੈ ਕਿ Call Of Duty: Mobile ਲਾਂਚ ਰਿਲੀਜ਼ ਹੋਣ ਤੋਂ ਬਾਅਦ PUBG Mobile ਨੂੰ ਕੜ੍ਹੀ ਟੱਕਰ ਦੇਵੇਗਾ।

ਗੇਮ ਕੈਨੇਡਾ ਤੇ ਆਸਟਰੇਲੀਆ ‘ਚ ਲਾਂਚ ਹੋ ਚੁੱਕੀ ਹੈ ਤੇ ਉੱਥੇ ਖੇਡਣ ਲਈ ਉਪਲੱਬਧ ਵੀ ਹੈ। ਹੁਣ ਡਿਵੈਲਪਰਸ ਨੇ ਐਲਾਨ ਕਰ ਦਿੱਤਾ ਹੈ ਕਿ Call of Duty : Mobile 1 ਅਕਤੂਬਰ ਨੂੰ ਗਲੋਬਲੀ ਲਾਂਚ ਕੀਤੀ ਜਾਵੇਗੀ। ਇਹ ਗੇਮ Android ਅਤੇ iOS ਦੋਵੇਂ ਪਲੇਟਫਾਰਮ ‘ਤੇ ਉਪਲੱਬਧ ਹੋਵੇਗੀ।

- Advertisement -

ਪਿੱਛਲੀ ਕੁੱਝ ਰਿਪੋਰਟਾਂ ਦੇ ਮੁਤਾਬਕ ਇਹ ਗੇਮ ਭਾਰਤ ਵਿੱਚ ਇਸ ਸਾਲ ਦੇ ਨਵੰਬਰ ਮਹੀਨੇ ਵਿੱਚ ਰਿਲੀਜ਼ ਹੋਵੇਗੀ ਪਰ ਹੁਣ ਕੰਪਨੀ ਦੇ ਐਲਾਨ ਤੋਂ ਅਜਿਹਾ ਲੱਗ ਰਿਹਾ ਹੈ ਕਿ ਭਾਰਤ ਵਿੱਚ ਵੀ ਇਹ ਗੇਮ ਨਵੰਬਰ ਤੋਂ ਪਹਿਲਾਂ ਰਿਲੀਜ਼ ਹੋ ਜਾਵੇਗਾ। ਹਾਲੇ ਤੱਕ ਗੇਮ beta ਫੇਜ਼ ਵਿੱਚ ਟੈਸਟ ਕੀਤੀ ਜਾ ਰਿਹਾ ਸੀ , ਪਰ 1 ਅਕਤੂਬਰ ਨੂੰ ਕੰਪਨੀ ਇਸ ਦਾ ਟੈਸਟਿਡ ਤੇ ਫਾਈਨਲ ਵਰਜ਼ਨ ਰਿਲੀਜ਼ ਕਰੇਗੀ।

ਗੇਮ ਵਿੱਚ ਮਲਟੀਪਲੇਅਰ ਗੇਮ ਮੋਡ ਤੋਂ ਇਲਾਵਾ PUBG ਅਤੇ Fortnite ਵਾਂਗ Battle Royal ਮੋਡ ਵੀ ਦਿੱਤਾ ਗਿਆ ਹੈ। ਇਹ ਅਪਕਮਿੰਗ ਮੋਬਾਇਲ ਗੇਮ ਮਸ਼ਹੂਰ Call of Duty : Blackout mode ਦਾ ਮੋਬਾਇਲ ਵਰਜ਼ਨ ਹੋਵੇਗਾ, ਜਿਸ ਵਿੱਚ 100 ਪਲੇਅਰਸ ਇਕੱਠੇ ਖੇਡ ਸਕਣਗੇ ਅਤੇ ਅੰਤ ਤੱਕ ਸਰਵਾਈਵ ਕਰਨ ਵਾਲਾ ਜੇਤੂ ਹੋਵੇਗਾ। ਇਸ ਵਿੱਚ PUBG Mobile ਵਰਗੀ ਗਨ ਫਾਈਟਸ ਹੋਣਗੀਆਂ।

ਇਸ ਤੋਂ ਇਲਾਵਾ PUBG Mobile ਵਾਂਗ ਹੀ ਇਸ ਵਿੱਚ ਵੀ ਪਲੇਅਰਸ ਸੋਲੋ, ਡੁਓ ਤੇ ਚਾਰ ਪਲੇਅਰਸ ਦੀ ਟੀਮ ‘ਚ ਗੇਮ ਖੇਡ ਸਕਣਗੇ। ਇਸ ਵਿੱਚ ਵੀ ਕਈ ਵੱਖ-ਵੱਖ ਪਲੇਇੰਗ ਮੋਡਸ ਸ਼ਾਮਲ ਹੋਣਗੇ ਤੇ ਜਿਵੇਂ ਕ‌ਿ ਅਸੀ Beta ਵਰਜ਼ਨ ਵਿੱਚ ਵੇਖ ਚੁੱਕੇ ਹਾਂ ਕਿ ਇਸ ਵਿੱਚ ਪਲੇਅਰਸ ਹੈਲੀਕਾਪਟਰ ਵੀ ਉੱਡਾ ਸਕਣਗੇ । ਇਸ ਤੋਂ ਇਲਾਵਾ ਇਸ ਵਿੱਚ Team Deathmatch, Search and Destroy ਅਤੇ Free – For – All ਗੇਮ ਮੋਡਸ ਵੀ ਸ਼ਾਮਲ ਹੋਣਗੇ।

Share this Article
Leave a comment