Breaking News

ਨੀਂਹ ਪੱਥਰ ਰੱਖਣ ਪੁੱਜੇ ਸਾਧੂ ਸਿੰਘ ਧਰਮਸੋਤ ਦਾ ਤਿੱਖਾ ਵਿਰੋਧ, ‘ਸਾਧੂ ਸਿੰਘ ਚੋਰ’ ਦੇ ਲੱਗੇ ਨਾਅਰੇ VIDEO

ਨਾਭਾ (ਭੁਪਿੰਦਰ ਸਿੰਘ) : ਪੰਜਾਬ ਸਰਕਾਰ ਦੇ ਸਿਰਫ਼ ਪੰਜ ਮਹੀਨੇ ਹੀ ਬਾਕੀ ਰਹਿ ਗਏ ਹਨ ਅਤੇ ਪੰਜਾਬ ਸਰਕਾਰ ਨੇ ਹੁਣ ਨੀਂਹ ਪੱਥਰਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਪਹਿਲਾਂ ਜਿੱਥੇ ਬੀਜੇਪੀ ਦਾ ਵਿਰੋਧ ਹੋ ਰਿਹਾ ਸੀ ਹੁਣ ਕਾਂਗਰਸ ਪਾਰਟੀ ਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

 

 ਨਾਭਾ ਬਲਾਕ ਦੇ ਪਿੰਡ ਚਹਿਲ ਵਿਖੇ ਉਦੋਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਪਿੰਡ ਚਹਿਲ ਦੀ ਸੜਕ ਦਾ ਨੀਂਹ ਪੱਥਰ ਰੱਖਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪਹੁੰਚੇ ਤਾਂ ਕਿਸਾਨਾਂ ਦਾ ਹਜੂਮ ਉਮੜ ਪਿਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਕਰਨ ਲੱਗੇ । ਵੀਡੀਓ

 

 

 

ਮਾਹੌਲ ਇੰਨਾ ਭਖ ਗਿਆ ਕਿ ਇਕ ਦੂਜੇ ਨਾਲ ਪੁਲਿਸ ਅਤੇ ਕਿਸਾਨਾਂ ਦੀ ਹੱਥੋਪਾਈ ਵੀ ਹੋਈ । ਕਿਸਾਨਾਂ ਨੇ ‘ਸਾਧੂ ਸਿੰਘ ਚੋਰ’ ਦੇ ਨਾਅਰੇ ਲਗਾ ਕੇ ਆਪਣਾ ਵਿਰੋਧ ਜ਼ਾਹਰ ਕੀਤਾ। ਵੇਖੋ ਵੀਡੀਓ

 

ਇੰਨੀ ਨਮੋਸ਼ੀ ਦਾ ਸਾਹਮਣਾ ਕਰਨ ਦੇ ਬਾਵਜੂਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੁੱਝ ਮਿੰਟਾਂ ਵਿੱਚ ਹੀ ਨੀਂਹ ਪੱਥਰ ਰੱਖ ਦਿੱਤਾ ਅਤੇ ਉਥੋਂ ਚਲਦੇ ਬਣੇ।

 

 ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸਾਡੇ ਹਲਕੇ ਦੇ ਹਨ ਪਰ ਸਾਢੇ ਚਾਰ ਸਾਲ ਦੇ ਦਰਮਿਆਨ ਸਾਧੂ ਸਿੰਘ ਧਰਮਸੋਤ ਇੱਥੇ ਨਹੀਂ ਪਹੁੰਚੇ ਜਿਸ ਕਰਕੇ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਵਾਅਦੇ ਪੂਰੇ ਨਹੀਂ ਹੋਏ। ਚਾਹੇ ਘਰ-ਘਰ ਨੌਕਰੀ ਹੋਵੇ, ਕਰਜ਼ਾ ਮੁਆਫ਼ੀ ਸਕੀਮ ਹੋਵੇ ਅਤੇ ਇਸ ਤੋਂ ਇਲਾਵਾ ਜੋ ਗੁਟਕਾ ਸਾਹਿਬ ਦੀ ਕੈਪਟਨ ਨੇ ਸਹੁੰ ਖਾਧੀ ਸੀ ਉਨ੍ਹਾਂ ਦੋਸ਼ੀਆਂ ਨੂੰ ਅਜੇ ਤੱਕ ਫੜਿਆ ਨਾ ਗਿਆ ਇਸ ਲਈ ਅਸੀਂ ਸਾਰੇ ਪਿੰਡਾਂ ਵਿਚ ਹੁਣ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਇੱਥੇ ਵੜਣ ਨਹੀਂ ਦੇਵਾਂਗੇ ਕਿਉਂਕਿ ਅਸੀਂ ਸਾਰੇ ਪਾਰਟੀਆਂ ਤੋਂ ਬਹੁਤ ਦੁਖੀ ਹਾਂ।

ਉਧਰ ਇਸ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਿਸਾਨ ਤਾਂ ਵੇਸੈ ਹੀ ਗੁੱਸਾ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਸਾਨ ਲਗਾਤਾਰ ਤੁਹਾਡਾ ਵਿਰੋਧ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ‘ਆਮ ਆਦਮੀ ਪਾਰਟੀ’ ਦੇ ਆਗੂ ਹਨ ਤਾਂ ਇਹ ਵਿਰੋਧ ਕਰ ਰਹੇ ਹਨ। ਜਦੋਂ ਨਾਭਾ ਹਲਕੇ ‘ਚ ਬਿਜਲੀ ਪੂਰੀ ਨਾ ਹੋਣ ਤੇ ਕਿਸਾਨਾਂ ਵੱਲੋਂ ਵਿਰੋਧ ਬਾਰੇ ਪੁੱਛਿਆ ਗਿਆ ਉਨ੍ਹਾਂ ਨੇ ਕਿਹਾ ਕਿ ਮੈਂ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਛੇਤੀ ਹੀ ਬਿਜਲੀ ਸਰਪਲੱਸ ਹੋ ਜਾਵੇਗੀ।

Check Also

ਬਰੈਂਪਟਨ ਵਿਖੇ ਬਣੇਗੀ ਸਿੱਧੂ ਮੂਸੇਵਾਲਾ ਦੀ ਯਾਦਗਾਰ, ਸਿਟੀ ਕੌਂਸਲ ਵਲੋਂ ਮਤੇ ਨੂੰ ਪ੍ਰਵਾਨਗੀ

ਬਰੈਂਪਟਨ : ਬਰੈਂਪਟਨ ਵਿਖੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਾਉਣ ਲਈ ਸਿਟੀ ਕੌਂਸਲ ਨੇ ਪ੍ਰਵਾਨਗੀ ਦੇ …

Leave a Reply

Your email address will not be published.