ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਕ ਵਾਰ ਫਿਰ ਛੋਟੇ ਵਪਾਰੀਆਂ ਨੂੰ ਮਜ਼ਬੂਤ ਬਣਾਉਣ ਅਤੇ ਰਾਜ ਵਿਚ ਵਪਾਰ ਦੇ ਅਨੁਕੂਲ ਮਾਹੌਲ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੋਹਰਾਇਆ ਹੈ। ਸੰਕਲਪ ਪੱਤਰ ਵਿਚ ਕੀਤੇ ਗਏ ਵਾਅਦੇ ਨੂੰ ਪੂਰਾ ਕਰਦੇ ਹੋਏ ਸਰਕਾਰ ਨੇ ਬਕਾਇਆ ਰਕਮ ਦੀ ਵਸੂਲੀ ਲਈ ਹਰਿਆਣਾ ਇਕਮੁਸ਼ਤ ਨਿਪਟਾਰਾ ਯੋਜਨਾ 2025 ਸ਼ੁਰੂ ਕੀਤੀ ਹੈ, ਜਿਸ ਦਾ ਮੰਤਵ ਜੀਐਸਟੀ ਵਿਵਸਥਾ ਤੋਂ ਪਹਿਲਾਂ ਦੇ ਐਕਟਾਂ ਤਹਿਤ ਮੁਕੱਦਮੇਬਾਜੀ ਦੇ ਬੋਝ ਨੂੰ ਘੱਟ ਕਰਨਾ, ਬਕਾਇਆ ਰਕਮ ਦੀ ਵਸੂਲੀ ਵਿਚ ਤੇਜੀ ਲਿਆਉਣਾ ਅਤੇ ਛੋਟੇ ਕਰਦਾਤਾਵਾਂ ਨੂੰ ਰਾਹਤ ਦੇਣਾ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਿਨੇਟ ਦੀ ਮੀਟਿੰਗ ਵਿਚ ਉਪਰੋਕਤ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ।
ਯੋਜਨਾ ਨਾਲ 2 ਲੱਖ ਤੋਂ ਵੱਧ ਟੈਕਸਪੇਅਰਸ ਨੂੰ ਮਿਲੇਗਾ ਲਾਭ
ਜੀਐਸਟੀ ਦੇ ਪਹਿਲੇ ਦੇ ਸੱਤ ਐਕਟਾਂ ਦੇ ਤਹਿਤ ਬਕਾਇਆ ਟੈਕਸ ਦੇਣਦਾਰੀਆਂ ਦੇ ਨਿਪਟਾਰੇ ਲਈ ਤਿਆਰ ਕੀਤੀ ਗਈ ਯੋਜਨਾ ਵਿਚ, ਕਿਸੇ ਇਕ ਐਕਟ ਦੇ ਤਹਿਤ 10 ਲੱਖ ਰੁਪਏ ਤਕ ਦੀ ਬਕਾਇਆ ਦੇਣਦਾਰੀਆਂ ਵਾਲੇ ਟੈਕਸਦਾਤਾਵਾਂ ਨੂੰ 1 ਲੱਖ ਰੁਪਏ ਤਕ ਦੀ ਰਿਆਇਤ ਦਿੱਤੀ ਜਾਵੇਗੀ। ਨਾਲ ਹੀ, ਬਾਕੀ ਅਸਲ ਟੈਕਸ ਰਕਮ ਦਾ 60 ਫੀਸਦੀ ਵੀ ਮੁਆਫ ਕੀਤੀ ਜਾਵੇਗੀ।
ਇਸ ਤੋਂ ਇਲਾਵਾ, 10 ਲੱਖ ਰੁਪਏ ਤੋਂ ਵੱਧ ਅਤੇ 10 ਕਰੋੜ ਰੁਪਏ ਤਕ ਦੀ ਬਕਾਇਆ ਦੇਣਦਾਰੀਆਂ ਵਾਲੇ ਟੈਕਸਦਾਤਾਵਾਂ ਨੂੰ ਵੀ ਉਨ੍ਹਾਂ ਦੀ ਟੈਕਸ ਰਕਮ ‘ਤੇ 50 ਫੀਸਦੀ ਦੀ ਰਿਆਇਤ ਮਿਲੇਗੀ। ਇਸ ਯੋਜਨਾ ਨਾਲ 2 ਲੱਖ ਤੋਂ ਵੱਧ ਟੈਕਸਦਾਤਾਵਾਂ ਨੁੰ ਲਾਭ ਮਿਲਣ ਦੀ ਉਮੀਦ ਹੈ।
ਖਾਸ ਤੌਰ ‘ਤੇ ਇਸ ਯੋਜਨਾ ਦਾ ਫਾਇਦਾ ਚੁੱਕਣ ਵਾਲੇ ਸਾਰੇ ਟੈਕਸਦਾਤਾਵਾਂ ਦੀ ਵਿਆਜ ਅਤੇ ਜੁਰਮਾਨਾ ਰਕਮ ਪੂਰੀ ਤਰ੍ਹਾਂ ਨਾਲ ਮੁਆਫ ਕਰ ਦਿੱਤੀ ਜਾਵੇਗੀ। 10 ਲੱਖ ਰੁਪਏ ਤੋਂ ਵੱਧ ਦੀ ਨਿਪਟਾਰਾ ਰਕਮ ਵਾਲੇ ਟੈਕਸਦਾਤਾਵਾਂ ਨੂੰ ਆਪਣੀ ਅਸਲ ਰਕਮ ਦੋ ਕਿਸ਼ਤਾਂ ਵਿਚ ਚੁੱਕਾਉਣ ਦੀ ਇਜਾਜ਼ਤ ਹੋਵੇਗੀ।
ਇਹ ਯੋਜਨਾ ਸੱਤ ਐਕਟਾਂ ਦੇ ਤਹਿਤ ਪਰਿਮਾਣਿਤ ਬਕਾਇਅ ਰਕਮ ਲਈ ਲਾਗੂ ਹੈ, ਅਰਥਾਤ ਹਰਿਆਣਾ ਵੈਟ ਟੈਕਸ ਐਕਟ, 2003 (2003 ਦਾ 6), ਕੇਂਦਰੀ ਵਿਕਰੀ ਟੈਕਸ ਐਕਟ, 1956 (1956 ਦਾ ਕੇਂਦਰੀ ਐਕਟ 74), ਹਰਿਆਣਾ ਸਥਾਨਕ ਖੇਤਰ ਵਿਕਾਸ ਟੈਕਸ ਐਕਟ, 2000 (2000 ਦਾ 13), ਸਥਾਨਕ ਖੇਤਰਾਂ ਵਿਚ ਚੀਜਾਂ ਦੇ ਦਾਖਲੇ ‘ਤੇ ਹਰਿਆਣਾ ਟੈਕਸ ਐਕਟ, 2008 (2008 ਦਾ 8), ਹਰਿਆਣਾ ਵਿਲਾਸਤਾ ਟੈਕਸ ਐਕਟ, 2007 (2007 ਦਾ 23), ਪੰਜਾਬ ਮੰਨੋਰੰਜਨ ਫੀਸ ਐਕਟ, 1955 (ਪੰਜਾਬ ਐਕਟ 16, 1955), ਹਰਿਆਣਾ ਆਮ ਵਿਕਰੀ ਟੈਕਸ ਐਕਟ, 1973 (1973 ਦਾ 20)।
ਯੋਜਨਾ ਦੀ ਮੁੱਖ ਵਿਸ਼ੇਸ਼ਤਾਵਾਂ
ਇਹ ਇਕ ਆਸਾਨ ਯੋਜਨਾ ਹੈ। ਪੁਰਾਣੀ ਯੋਜਨਾ ਦੇ ਉਲਟ ਇਸ ਵਿਚ ਟੈਕਸ ਦਾ ਕੋਈ ਵਰਗੀਕਰਣ ਨਹੀਂ ਹੈ, ਜਿਵੇਂ ਪ੍ਰਵਾਨ ਟੈਕਸ, ਵਿਵਾਦਿਤ ਟੈਕਸ, ਨਿਰਵਿਵਾਦ ਟੈਕਸ ਜਾਂ ਅੰਤਰ ਟੈਕਸ। ਇਸ ਤੋਂ ਇਲਾਵਾ, ਨਵੀਂ ਯੋਜਨਾ ਵਿਚ ਵਿਆਜ ਅਤੇ ਸਾਰੇ ਤਰ੍ਹਾਂ ਦੇ ਜ਼ੁਰਮਾਨੇ ਮੁਆਫ ਕੀਤੇ ਗਏ ਹਨ।
ਜਿੰਨ੍ਹਾਂ ਛੋਟੇ ਟੈਕਸਦਾਤਾਵਾਂ ਦਾ ਸੰਚਈ ਪਰਿਮਾਣਿਤ ਟੈਕਸ ਬਕਾਇਆ 10 ਲੱਖ ਰੁਪਏ ਤਕ ਹੈ, ਉਨ੍ਹਾਂ ਨੂੰ ਆਪਣੇ ਸੰਚਈ ਟੈਕਸ ਬਕਾਇਆ ਵਿਚੋਂ ਇਕ ਲੱਖ ਰੁਪਏ ਦਾ ਟੈਕਸ ਕੱਟਣ ਤੋਂ ਬਾਅਦ ਸਿਰਫ 40 ਫੀਸਦੀ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਹੋਰ ਜਿੰਨ੍ਹਾਂ ਦਾ ਸੰਚਈ ਬਕਾਇਆ 10 ਕਰੋੜ ਰੁਪਏ ਤਕ ਹੈ, ਉਨ੍ਹਾਂ ਨੂੰ ਸੰਚਈ ਟੈਕਸ ਬਕਾਇਆ ਦਾ 50 ਫੀਸਦੀ ਭੁਗਤਾਨ ਕਰਨਾ ਹੋਵੇਗਾ।
ਇਹ ਯੋਜਨਾ ਨਿਯਤ ਦਿਨ ਤੋਂ 120 ਦਿਨਾਂ ਲਈ ਖੁਲ੍ਹੀ ਰਹੇਗੀ। ਜਿਸ ਟੈਕਸਦਾਤਾ ਦੀ ਨਿਪਟਾਰਾ ਰਕਮ 10 ਲੱਖ ਰੁਪਏ ਤੋਂ ਵੱਧ ਆਉਂਦੀ ਹੈ, ਉਹ ਨਿਪਟਾਰਾ ਰਕਮ ਦੋ ਕਿਸਤਾਂ ਵਿੱਚ ਦੇ ਸਕਦਾ ਹੈ।