ਸੀਏਏ ਪ੍ਰਦਰਸ਼ਨ : ਦਿੱਲੀ ‘ਚ ਵਾਪਰੀਆਂ ਹਿੰਸਕ ਘਟਨਾਵਾਂ, ਇੱਕ ਦੀ ਮੌਤ ਇੱਕ ਜ਼ਖਮੀ

TeamGlobalPunjab
1 Min Read

ਨਵੀਂ ਦਿੱਲੀ : ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਇਸ ਦੇ ਚਲਦਿਆਂ ਅੱਜ ਦੂਜੇ ਦਿਨ ਵੀ ਦਿੱਲੀ ਅੰਦਰ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਝੜੱਪ ਹੋ ਗਈ। ਜਾਣਕਾਰੀ ਮੁਤਾਬਿਕ ਉਤਰ ਪੂਰਬੀ ਦਿੱਲੀ ‘ਚ ਪ੍ਰਦਰਸ਼ਨ ਦੌਰਾਨ ਕਈ ਵਾਹਨਾਂ ਨੂੰ ਅੱਗ ਵੀ ਲਗਾਈ ਗਈ ਅਤੇ ਇਸ ਦੌਰਾਨ ਪੱਥਰਬਾਜੀ ਵੀ ਹੋਈ।  ਇਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਹ ਪ੍ਰਦਰਸ਼ਨ ਇੰਨਾ ਭਿਆਨਕ ਸੀ ਇਸ ਦੌਰਾਨ ਇੱਕ ਹੈੱਡ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਗਈ। ਉੱਥੇ ਹੀ ਸ਼ਹਾਰਦਾ ਦੇ ਡੀਸੀਪੀ ਅਮਿਤ ਸ਼ਰਮਾਂ ਹਸਪਤਾਲ ਭਰਤੀ ਦੱਸੇ ਜਾ ਰਹੇ ਹਨ।

ਰਿਪੋਰਟਾਂ ਮੁਤਾਬਿਕ ਜਾਫਰਾਬਾਦ, ਮੌਜਪੁਰ ਸਮੇਤ ਆਸਪਾਸ ਦੇ ਇਲਾਕਿਆਂ ‘ਚ ਸੀਏਏ ਸਮਰਥਕਾਂ ਅਤੇ ਵਿਰੋਧੀਆਂ ਝੜੱਪਾਂ ਹੋ ਰਹੀਆਂ ਹਨ ਅਤੇ ਦੋਵਾਂ  ਪਾਸਿਆਂ ਤੋਂ ਇੱਕ ਦੂਜੇ ‘ਤੇ ਪੱਥਰਬਾਜੀ ਕੀਤੀ ਜਾ ਰਹੀ ਹੈ।  ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ। ਇਸ ਤੋਂ ਬਾਅਦ ਕਈ ਇਲਾਕਿਆਂ ‘ਚ ਧਾਰਾ 144 ਲਾਗੂ ਕੀਤੇ ਜਾਣ ਦੀਆ ਵੀ ਰਿਪੋਰਟਾਂ ਮਿਲ ਰਹੀਆਂ ਹਨ।

Share this Article
Leave a comment