ਨਵੀਂ ਦਿੱਲੀ: ਬਿਹਾਰ ਵਿੱਚ ਚੋਣਾਂ ਐਲਾਨ ਤੋਂ ਬਾਅਦ ਹੁਣ ਇਲੈਕਸ਼ਨ ਕਮਿਸ਼ਨ ਨੇ ਬਾਰਾਂ ਸੂਬਿਆਂ ਦੀਆਂ ਸੀਟਾਂ ਤੇ ਉੱਪ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼ ਗੁਜਰਾਤ ਓੜੀਸ਼ਾ ਨਾਗਾਲੈਂਡ ਮਣੀਪੁਰ ਸਮੇਤ ਦੇਸ਼ ਦੀਆਂ 56 ਵੱਖ ਵੱਖ ਵਿਧਾਨ ਸਭਾ ਸੀਟਾਂ ਤੇ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਨਾਲ ਹੀ ਬਿਹਾਰ ਦੀ ਇਕ ਲੋਕ ਸਭਾ ਸੀਟ ‘ਤੇ ਵੀ ਉੱਪ ਚੋਣਾਂ ਕਰਵਾਉਣ ਦੀ ਤਰੀਕ ਐਲਾਨ ਦਿੱਤੀ ਹੈ। ਇਨ੍ਹਾਂ ਸੀਟਾਂ ਤੇ ਤਿੰਨ ਨਵੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਜਿਨ੍ਹਾਂ ਦੀ ਗਿਣਤੀ ਦਸ ਨਵੰਬਰ ਨੂੰ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਅਸਮ, ਕੇਰਲ, ਤਾਮਿਨਾਡੂ ਅਤੇ ਪੱਛਮੀ ਬੰਗਾਲ ਦੀਆਂ ਸੱਤ ਸੀਟਾਂ ਤੇ ਉੱਪ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ। ਚੋਣ ਕਮਿਸ਼ਨ ਇਨ੍ਹਾਂ ਸੂਬਿਆਂ ਦੀਆਂ ਉਪ ਚੋਣਾਂ ਲਈ ਵੱਖਰੀ ਤਰੀਕ ਐਲਾਨ ਕਰੇਗਾ।