ਹਿਮਾਚਲ ’ਚ ਪਹਾੜ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ, ਮਲਬੇ ਹੇਠ ਆਈ HRTC ਦੀ ਬੱਸ

TeamGlobalPunjab
1 Min Read

ਕਿੰਨੌਰ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਨਿਗੁਲਸੇਰੀ ਨੈਸ਼ਨਲ ਹਾਈਵੇਅ – 5 ‘ਤੇ ਚੀਲ ਜੰਗਲ ਨੇੜ੍ਹੇ ਚੱਟਾਨਾਂ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਐੱਚ.ਆਰ.ਟੀ.ਸੀ. ਬੱਸ ਸਣੇ ਹੋਰ ਵਾਹਨਾਂ ਦੇ ਲਪੇਟ ‘ਚ ਆਉਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਚੱਟਾਨਾਂ ਡਿੱਗਣ ਨਾਲ ਐੱਚ.ਆਰ.ਟੀ.ਸੀ. ਬੱਸ ਮਲਬੇ ਹੇਠ ਦੱਬ ਗਈ ਹੈ।

ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਟੀਮਾਂ ਮੌਕੇ ‘ਤੇ ਰਵਾਨਾ ਹੋ ਗਈਆਂ ਹਨ। ਖਬਰ ਲਿਖੇ ਜਾਣ ਤੱਕ ਇੱਕ ਲਾਸ਼ ਬਰਾਮਦ ਹੋਈ ਹੈ, ਜਦਕਿ 30 ਦੇ ਲਗਭਗ ਲੋਕਾਂ ਦੇ ਮਲਬੇ ਵਿੱਚ ਦੱਬੇ ਹੋਣ ਦਾ ਖਦਸ਼ਾ ਹੈ। 6 ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਹੋਰਾਂ ਦੀ ਭਾਲ ਜਾਰੀ ਹੈ। ਐੱਚ.ਆਰ.ਟੀ.ਸੀ. ਬੱਸ ਅਤੇ ਹੋਰ ਵਾਹਨਾਂ ‘ਚ ਕਿੰਨੇ ਲੋਕ ਸਵਾਰ ਸਨ, ਹਾਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦੱਸਿਆ ਕਿ ਨਿਗੁਲਸੇਰੀ, ਕਿੰਨੌਰ ਵਿੱਚ ਪਹਾੜ ਖਿਸਕਣ ਕਾਰਨ ਮਲਬੇ ਹੇਠ ਵਾਹਨਾਂ ਦੇ ਆਉਣ ਦਾ ਸਮਾਚਾਰ ਸੁਣ ਕੇ ਬਹੁਤ ਦੁਖੀ ਹਾਂ। ਅਸੀਂ ਕਿੰਨੌਰ ਪ੍ਰਸ਼ਾਸਨ ਨੂੰ ਰਾਹਤ – ਬਚਾਅ ਕਾਰਜ ਦੇ ਨਿਰਦੇਸ਼ ਦੇ ਦਿੱਤੇ ਹਨ। ਮਲਬੇ ਵਿੱਚ ਦੱਬੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।

Share this Article
Leave a comment