ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਖੇ ਇੱਕ ਹੋਰ ਪੰਜਾਬੀ ਨੌਜਵਾਨ ਗੈਂਗਵਾਰ ਦਾ ਸ਼ਿਕਾਰ ਬਣ ਗਿਆ। ਬਰਨਬੀ ਸ਼ਹਿਰ ਵਿੱਚ ਬੀਤੀ ਸ਼ਾਮ ਕਤਲ ਹੋਏ ਨੌਜਵਾਨ ਦੀ ਪਹਿਚਾਣ ਜਸਕੀਰਤ ਕਾਲਕਟ (23) ਵਜੋਂ ਹੋਈ ਹੈ। ਇਸ ਤੋ ਇਲਾਵਾ ਦੋ ਹੋਰ ਨੌਜਵਾਨ ਜ਼ਖਮੀ ਵੀ ਹੋਏ ਸਨ।
ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਸਬੰਧਤ ਸੀ ਤੇ ਇਸੇ ਗੈਂਗ ਵੱਲੋ ਬੀਤੇ ਦਿਨੀਂ ਯੂਨਾਈਟਿਡ ਨੇਸ਼ਨਜ਼ ਗੈਂਗ ਨਾਲ ਸਬੰਧਤ ਕਰਮਨ ਗਰੇਵਾਲ ਨੂੰ ਕਤਲ ਕੀਤਾ ਗਿਆ ਸੀ। ਇਹ ਕਤਲ ਕਰਮਨ ਗਰੇਵਾਲ ਦੀ ਮੌਤ ਦੇ ਬਦਲੇ ਵਜੋਂ ਦੇਖਿਆ ਜਾ ਰਿਹਾ ਹੈ।
IHIT investigating man shot dead at Burnaby’s Market Crossing https://t.co/FGlkjThwW0 #Burnaby
— Burnaby RCMP (@BurnabyRCMP) May 14, 2021
ਜਸਕੀਰਤ ਕਾਲਕਟ ਦਾ ਪਿਛੋਕੜ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਰਾਂਈ ਦਾ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ ਹਰ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਵਿੱਚ ਪੰਜਾਬੀ ਨੌਜਵਾਨ ਇੱਕ ਦੂਜੇ ਨੂੰ ਹੀ ਕਤਲ ਕਰ ਰਹੇ ਹਨ। ਬ੍ਰਿਟਿਸ਼ ਕੋਲੰਬੀਆ ‘ਚ ਇਹ ਗੈਂਗਵਾਰ ਲੰਬੇ ਸਮੇਂ ਤੋਂ ਜਾਰੀ ਹੈ ਜਿਸ ‘ਚ ਸੈਂਕੜੇ ਨੌਜਵਾਨ ਹੁਣ ਤੱਕ ਮਾਰੇ ਜਾ ਚੁੱਕੇ ਹਨ।