ਨਵੀਂ ਦਿੱਲੀ/ਦੁਬਈ: ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਮੁਲਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ, ਪਰ ਇਸ ਦਾ ਸਭ ਤੋਂ ਵੱਧ ਅਸਰ ਭਾਰਤ ਵਿਚ ਦਿਖਾਈ ਦੇ ਰਿਹਾ ਹੈ। ਭਾਰਤ ਵਿੱਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਕਈ ਮੁਲਕਾਂ ਨੇ ਭਾਰਤ ਦੀ ਮਦਦ ਕਰਨ ਲਈ ਹੱਥ ਅੱਗੇ ਵਧਾਇਆ ਹੈ। ਇਸ ਦੇ ਤਹਿਤ ਸੰਯੁਕਤ ਅਰਬ ਅਮੀਰਾਤ ਯਾਨੀ UAE ਨੇ ਵੀ ਭਾਰਤ ਦੀ ਮਦਦ ਕਰਨ ਦੇ ਲਈ ਐਲਾਨ ਕੀਤਾ ਹੈ।
ਇਸ ਮੁਸ਼ਕਿਲ ਘੜੀ ਵਿੱਚ ਭਾਰਤ ਦੀ ਹਿੰਮਤ ਵਧਾਉਣ ਦੇ ਲਈ ਸੰਯੁਕਤ ਅਰਬ ਅਮੀਰਾਤ ਨੇ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗਾਂ ‘ਚ ਰੰਗ ਦਿੱਤਾ। ਮੁਸ਼ਕਲ ਦੀ ਇਸ ਘੜੀ ਵਿੱਚ ਬੁਰਜ ਖ਼ਲੀਫ਼ਾ ਨੂੰ ਤਿਰੰਗੇ ਦੇ ਰੰਗ ‘ਚ ਰੰਗਣਾ ਯੂਏਈ ਨੇ ਆਪਣਾ ਪਿਆਰ ਅਤੇ ਸਮਰਥਨ ਜਤਾਇਆ ਹੈ। ਬੀਤੇ ਦਿਨੀਂ ਯੂਏਈ ‘ਚ ਭਾਰਤੀ ਅੰਬੈਸੀ ਵੱਲੋਂ ਇਕ ਵੀਡੀਓ ਵੀ ਜਾਰੀ ਕੀਤੀ ਗਈ, ਇਸ ਵੀਡੀਓ ਵਿੱਚ ਲਿਖਿਆ, ‘ਭਾਰਤ ਕੋਰੋਨਾ ਦੇ ਖ਼ਿਲਾਫ਼ ਭਿਆਨਕ ਜੰਗ ਲੜ ਰਿਹਾ ਹੈ, ਅਜਿਹੇ ‘ਚ ਉਸ ਦਾ ਦੋਸਤ ਯੂਏਈ ਆਪਣੀਆਂ ਸ਼ੁਭਕਾਮਨਾਵਾਂ ਭੇਜ ਰਿਹਾ ਹੈ ਕਿ ਸਭ ਕੁਝ ਜਲਦ ਠੀਕ ਹੋਵੇ।’
⭐️As #India battles the gruesome war against #COVID19 , its friend #UAE sends its best wishes
🌟 @BurjKhalifa in #Dubai lits up in 🇮🇳 to showcase its support#IndiaUAEDosti @MEAIndia @cgidubai @AmbKapoor @MoFAICUAE @IndianDiplomacy @DrSJaishankar @narendramodi pic.twitter.com/9OFERnLDL4
— India in UAE (@IndembAbuDhabi) April 25, 2021
ਦੱਸਣਯੋਗ ਹੈ ਕਿ ਭਾਰਤ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,52,991 ਨਵੇਂ ਕੇਸ ਸਾਹਮਣੇ ਆਏ ਹਨ। ਉਥੇ ਹੀ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਇਕ ਦਿਨ ‘ਚ 2,812 ਮੌਤਾਂ ਹੋਈਆਂ ਹਨ। ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,95,123 ਹੋ ਗਈ ਹੈ। ਇਸ ਵੇਲੇ ਦੇਸ਼ ‘ਚ ਐਕਟਿਵ ਕੇਸ ਵੀ 28 ਲੱਖ ਦਾ ਅੰਕੜਾ ਪਾਰ ਕਰ ਗਏ ਹਨ।