ਵਾਸ਼ਿੰਗਟਨ: ਅਮਰੀਕਾ ਦੇ ਨਿਊਜਰਸੀ ‘ਚ ਇਕ ਸਿੱਖ ਵਿਦਿਆਰਥੀ ਨੂੰ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਵਿਦਿਆਰਥੀ ਵੱਲੋਂ ਸਿੱਖਿਆ ਬੋਰਡ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਦੋਸ਼ ਹੈ ਕਿ ਉਸ ਨੂੰ ਸਿੱਖ ਧਰਮ ਕਾਰਨ ਡਰਾਇਆ ਧਮਕਾਇਆ ਗਿਆ ਅਤੇ ਲੰਬੇ ਸਮੇਂ ਤਕ ਇੰਨਾ ਤੰਗ ਕੀਤਾ ਕਿ ਉਸਨੂੰ ਸਕੂਲ ਛੱਡਣਾ ਪਿਆ।
ਸਿੱਖ ਭਾਈਚਾਰੇ ਦੇ ਸੰਗਠਨ ਸਿੱਖ ਕੋਲਿਏਸ਼ਨ ਨੇ ਕਿਹਾ ਕਿ ਉਸ ਨੇ ਕਾਨੂੰਨ ਦਫ਼ਤਰ ਦੇ ਸਹਿ ਵਕੀਲ ਬਾਇਨ ਐੱਖ ਕਿਰੀ ਨਾਲ ਮਿਲ ਕੇ ਨਿਊਜਰਸੀ ਦੇ ਸੀਵੇਲ ਸਥਿਤ ਗਲੂਸੈਸਟਰ ਕਾਉਂਟੀ ਸਪੈਸ਼ਲ ਸਰਵਿਸਿਜ਼ ਸਕੂਲ ਡਿਸਟ੍ਰਿਕਟ ਬੋਰਡ ਆਫ ਐਜੂਕੇਸ਼ਨ ਖ਼ਿਲਾਫ਼ ਮੁਕੱਦਮਾ ਕੀਤਾ ਹੈ। ਇਹ ਮਾਮਲਾ ਗਲੁਸੈਸਟਰ ਕਾਉਂਟੀ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਪੜ੍ਹਨ ਵਾਲੇ ਇਕ ਸਿੱਖ ਵਿਦਿਆਰਥੀ ਨਾਲ ਜੁੜਿਆ ਹੈ।
ਜਾਣਕਾਰੀ ਮੁਤਾਬਕ ਸਾਲ 2018 ਤੋਂ ਹੀ ਵਿਦਿਆਰਥੀ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ। ਵਿਦਿਆਰਥੀ ਦੀ ਮਾਂ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਜਿਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹੋ ਜਿਹਾ ਕਿਸੇ ਬੱਚੇ ਨਾਲ ਨਹੀਂ ਹੋਣਾ ਚਾਹੀਦਾ। ਮੈਨੂੰ ਉਮੀਦ ਹੈ ਕਿ ਅਦਾਲਤ ਇਸ ਨੂੰ ਡਰਾਉਣ-ਧਮਕਾਉਣ ਦਾ ਮਾਮਲਾ ਮੰਨੇਗੀ ਅਤੇ ਕਾਰਵਾਈ ਕਰੇਗੀ।
ਦੱਸ ਦੇਈਏ ਕਿ ਇਸ ਵਿਦਿਆਰਥੀ ਨੂੰ ਸਿਰ ਤੇ ਕੇਸ ਰੱਖਣ ਅਤੇ ਕਕਾਰਾਂ ਕਾਰਨ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਉਸ ਦੇ ਕਈ ਨਾਮ ਰੱਖ ਕੇ ਉਸ ਨੂੰ ਹਮੇਸ਼ਾ ਪਰੇਸ਼ਾਨ ਕੀਤਾ ਜਾਂਦਾ ਰਿਹਾ।