ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਜਾਣਕਾਰੀ ਅਨੁਸਾਰ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਬਜਟ ਸੈਸ਼ਨ ਲਈ ਦੋਵਾਂ ਸਦਨਾਂ ਦਾ ਕੰਮ ਸ਼ਿਫਟ ਦੇ ਹਿਸਾਬ ਨਾਲਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਕੋਰੋਨਾ ਨੇ ਸੰਸਦ ਦੇ ਕਰਮਚਾਰੀਆਂ ਨੂੰ ਵੀ ਤੇਜ਼ੀ ਨਾਲ ਆਪਣੀ ਲਪੇਟ ‘ਚ ਲੈ ਲਿਆ ਹੈ। 9 ਤੋਂ 12 ਜਨਵਰੀ ਦਰਮਿਆਨ ਸੰਸਦ ਦੇ 300 ਤੋਂ ਵੱਧ ਕਰਮਚਾਰੀ ਕੋਰੋਨਾ ਨਾਲ ਪ੍ਰਭਾਵਿਤ ਪਾਏ ਗਏ ਹਨ। ਇਸ ਤੋਂ ਪਹਿਲਾਂ ਜਨਵਰੀ ਤਕ ਅਚਨਚੇਤ ਟੈਸਟਾਂ ਦੌਰਾਨ 400 ਤੋਂ ਵੱਧ ਕਰਮਚਾਰੀ ਪ੍ਰਭਾਵਿਤ ਪਾਏ ਗਏ ਸਨ। ਹੁਣ ਤਕ ਲਗਪਗ 718 ਸੰਸਦ ਮੁਲਾਜ਼ਮ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਅਜਿਹੇ ‘ਚ ਦੋਵੇਂ ਸਦਨਾਂ ਲੋਕ ਸਭਾ ਤੇ ਰਾਜ ਸਭਾ ‘ਚ ਸ਼ਿਫਟ ਦੇ ਹਿਸਾਬ ਨਾਲ ਕੰਮ ਕੀਤਾ ਜਾ ਸਕਦਾ ਹੈ।