Budget 2023 LIVE Updates: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਕੀਤਾ ਜਾ ਰਿਹੈ ਬਜਟ ਪੇਸ਼

Prabhjot Kaur
4 Min Read

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਅੱਜ ਲੋਕ ਸਭਾ ’ਚ ਆਪਣਾ ਦੇਸ਼ ਦਾ 75ਵਾਂ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੜ੍ਹਨ ਦੀ ਕਾਰਵਾਈ 11 ਵਜੇ ਸ਼ੁਰੂ ਹੋਈ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਬਜਟ ਹੈ। ਅਜਿਹੇ ‘ਚ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਬਜਟ ਤੋਂ ਕਰ ਦਾਤਾਵਾਂ ਅਤੇ ਕਿਸਾਨਾਂ ਨੂੰ ਸਭ ਤੋਂ ਵੱਧ ਉਮੀਦਾਂ ਹਨ। ਕੇਂਦਰੀ ਬਜਟ 2023 ਨਾਲ ਸਬੰਧਤ ਅੱਪਡੇਟ ਲਈ ਸਾਡੇ ਨਾਲ ਜੁੜੇ ਰਹੋ।

-ਨਵੀਂ ਟੈਕਸ ਸਲੈਬ:

0-3 ਲੱਖ ਤੱਕ ਕੋਈ ਟੈਕਸ ਨਹੀਂ
3-6 ਲੱਖ ਤੱਕ ਦੀ ਆਮਦਨ ‘ਤੇ 5 ਫੀਸਦੀ
6 ਤੋਂ 9 ਲੱਖ ਦੀ ਆਮਦਨ ‘ਤੇ 10 ਫੀਸਦੀ ਆਮਦਨ ਟੈਕਸ
7-12 ਲੱਖ ਤੱਕ – 15 ਫੀਸਦੀ
12-15 ਤੱਕ 20 ਫੀਸਦੀ
15 ਲੱਖ ਤੋਂ ਵੱਧ ਦੀ ਆਮਦਨ ‘ਤੇ 30 ਫੀਸਦੀ ਟੈਕਸ

-ਨਵੀਂ ਟੈਕਸ ਪ੍ਰਣਾਲੀ ਨੇ ਡਿਫਾਲਟ ਟੈਕਸ ਪ੍ਰਣਾਲੀ ਬਣਾਇਆ ਗਿਅ

- Advertisement -

-ਸਰਚਾਰਜ ਦੀ ਵੱਧ ਤੋਂ ਵੱਧ ਹੱਦ 37% ਤੋਂ ਘਟਾ ਕੇ 25% ਕੀਤੀ ਗਈ

-ਸਾਲਾਨਾ 7 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ

-ਇਨਕਮ ਟੈਕਸ ਮੂਲ ਛੋਟ 3 ਲੱਖ ਰੁਪਏ ਹੋਵੇਗੀ

-ਨਵੀਂ ਟੈਕਸ ਪ੍ਰਣਾਲੀ ਵਿੱਚ, ਆਮਦਨ ਕਰ ਛੋਟ ਦੀ ਹੱਦ 5 ਲੱਖ ਰੁਪਏ ਤੋਂ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ।

-ਛੋਟ 7 ਲੱਖ ਰੁਪਏ ਰਿਬੇਟ ਵਧੀ

- Advertisement -

-ਸਹਿਕਾਰੀ ਖੇਤਰ ਲਈ ਬਜਟ ਵਿੱਚ ਕਈ ਯੋਜਨਾਵਾਂ ਦਾ ਐਲਾਨ

-ਕਸਟਮ ਡਿਊਟੀ ਦੇ ਦਾਇਰੇ ਤੋਂ ਬਾਹਰ ਐਥਾਇਲ ਅਲਕੋਹਲ

-ਸੋਨੇ ਅਤੇ ਚਾਂਦੀ ਦੀਆਂ ਵਸਤਾਂ ‘ਤੇ ਕਸਟਮ ਡਿਊਟੀ ਵਧੇਗੀ

-ਕੁਝ ਟੀਵੀ ਪਾਰਟਸ ‘ਤੇ ਕਸਟਮ ਡਿਊਟੀ ਘਟਾ ਕੇ 2.5% ਕਰ ਦਿੱਤੀ ਗਈ ਹੈ।

-ਕਸਟਮ ਡਿਊਟੀ ਸਲੈਬਾਂ ‘ਤੇ ਦਰਾਂ ਘਟਾਈਆਂ ਜਾਣਗੀਆਂ

-ਮਿਸ਼ਰਤ CNG ਨੂੰ GST ਤੋਂ ਬਾਹਰ ਰੱਖਿਆ ਜਾਵੇਗਾ

-ਕਈ ਚੀਜ਼ਾਂ ‘ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ

-ਸਰਕਾਰ 47 ਲੱਖ ਨੌਜਵਾਨਾਂ ਨੂੰ 3 ਸਾਲਾਂ ਲਈ ਦੇਵੇਗੀ ਭੱਤਾ

-ਵਿਵਾਦ ਤੇ ਵਿਸ਼ਵਾਸ ਸਕੀਮ-2 ਵਿੱਚ ਨਿਪਟਾਰੇ ਦੀਆਂ ਨਵੀਆਂ ਸ਼ਰਤਾਂ ਲਿਆਈ ਜਾਣਗੀਆਂ

-ਈ-ਕੋਰਟ ਲਈ 7000 ਕਰੋੜ ਰੁਪਏ ਖਰਚ ਕੀਤੇ ਜਾਣਗੇ।

– ਲੱਖਾਂ ਕੇਂਦਰੀ ਕਰਮਚਾਰੀਆਂ ਨੂੰ ਆਪਣੇ ਹੁਨਰ ਨੂੰ ਸੁਧਾਰਨ ਦਾ ਮੌਕਾ ਮਿਲੇਗਾ।

-ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ AI ਦੇ ਇੰਟੈਲੀਜੈਂਸ ਦੇ 3 ਕੇਂਦਰ ਖੋਲ੍ਹੇ ਜਾਣਗੇ।

-ਆਰਟੀਫੀਸ਼ੀਅਲ ਇੰਟੈਲੀਜੈਂਸ ਲਈ 3 ਸੈਂਟਰ ਆਫ ਐਕਸੀਲੈਂਸ ਦਾ ਗਠਨ ਕੀਤਾ ਜਾਵੇਗਾ

-ਸਰਕਾਰ ਨੈਸ਼ਨਲ ਡਾਟਾ ਗਵਰਨੈਂਸ ਪਾਲਿਸੀ ਲਿਆਵੇਗੀ

-ਕਾਰੋਬਾਰ ਸ਼ੁਰੂ ਕਰਨ ਲਈ ਪੈਨ ਨੂੰ ਮੁੱਖ ਆਧਾਰ ਬਣਾਇਆ ਜਾਵੇਗਾ

-ਸੀਵਰ ਦੀ ਸਫ਼ਾਈ ਪ੍ਰਕਿਰਿਆ ਪੂਰੀ ਤਰ੍ਹਾਂ ਮਸ਼ੀਨ ਆਧਾਰਿਤ ਹੋਵੇਗੀ

-ਅਰਬਨ ਇਨਫਰਾ ਫੰਡ ਲਈ ਹਰ ਸਾਲ 10,000 ਕਰੋੜ ਰੁਪਏ ਦਿੱਤੇ ਜਾਣਗੇ।

-50 ਹੋਰ ਨਵੇਂ ਹਵਾਈ ਅੱਡੇ, ਹੈਲੀਪੋਰਟ, ਏਅਰੋਡ੍ਰਮ ਬਣਾਏ ਜਾਣਗੇ।

-ਟਰਾਂਸਪੋਰਟ ਇਨਫਰਾ ਪ੍ਰੋਜੈਕਟ ‘ਤੇ 75000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ।

-ਕੈਪੈਕਸ ਦੀ ਰਕਮ 13.7 ਲੱਖ ਕਰੋੜ ਰੁਪਏ

-ਰੇਲਵੇ ਲਈ 2.4 ਲੱਖ ਕਰੋੜ ਰੁਪਏ ਦੀ ਵੰਡ

-ਸੂਬਿਆਂ ਲਈ ਵਿਆਜ ਮੁਕਤ ਕਰਜ਼ੇ ਦੀ ਹੱਦ 1 ਸਾਲ ਲਈ ਵਧਾਈ ਗਈ ਹੈ

-ਪੂੰਜੀ ਖਰਚ ਲਈ 10 ਲੱਖ ਕਰੋੜ ਰੁਪਏ ਰੱਖੇ ਗਏ ਹਨ

-ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਰਕਮ ਵਧ ਕੇ 79,000 ਕਰੋੜ ਰੁਪਏ ਹੋਈ

-ਕਬੀਲੀ ਮਿਸ਼ਨ ਲਈ 3 ਸਾਲਾਂ ਵਿੱਚ 15,000 ਕਰੋੜ ਰੁਪਏ ਦਾ ਐਲਾਨ

-ਕੇਂਦਰੀ ਕਰਨਾਟਕ ਲਈ 5300 ਕਰੋੜ ਰੁਪਏ ਦੀ ਰਾਹਤ ਦਾ ਐਲਾਨ

-ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਬਜਟ 66% ਵਧ ਕੇ 79,000 ਕਰੋੜ ਰੁਪਏ ਹੋਇਆ

-ਸਰਕਾਰ ਮੱਛੀ ਪਾਲਣ ਲਈ 60,000 ਕਰੋੜ ਰੁਪਏ ਖਰਚ ਕਰੇਗੀ

-NBT ਡਿਜੀਟਲ ਲਾਇਬ੍ਰੇਰੀ ਲਈ ਕਿਤਾਬਾਂ ਪ੍ਰਦਾਨ ਕਰੇਗਾ

-63,000 ਪ੍ਰਾਇਮਰੀ ਐਗਰੀ ਕਮੋਡਿਟੀ ਸੋਸਾਇਟੀਆਂ ਦਾ ਗਠਨ ਕੀਤਾ ਜਾਵੇਗਾ

 

Share this Article
Leave a comment