ਵਾਹਗਾ ਸਰਹੱਦ ‘ਤੇ BSF ਜਵਾਨਾਂ ਨੇ ਦਾਖ਼ਲ ਹੋਏ ਪਾਕਿਸਤਾਨੀ ਡਰੋਨ ‘ਤੇ ਕੀਤੀ ਫਾਇਰਿੰਗ

TeamGlobalPunjab
1 Min Read

ਅੰਮ੍ਰਿਤਸਰ: ਅੰਮ੍ਰਿਤਸਰ ਦੇ ਬਾਹਰਵਾਰ ਵਾਹਗਾ ਸਰਹੱਦ ਨੇੜੇ ਬੀਓਪੀ ਹਵੇਲੀਆ ਵਿਖੇ ਡਰੋਨ ਦੀ ਹਲਚਲ ਦਿਖਾਈ ਦਿੱਤੀ। ਹਾਲਾਂਕਿ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਮੰਗਲਵਾਰ ਦੇਰ ਰਾਤ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ (Indo-Pak Border) ‘ਤੇ ਪਿੰਡ ਹਵੇਲੀਆਂ ਨੇੜੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਬੀਐਸਐਫ ਜਵਾਨਾਂ ਵੱਲੋਂ ਅਜੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਦਸਣਯੋਗ ਹੈ ਕਿ ਬੀਤੀ ਰਾਤ ਪਿੰਡ ਹਵੇਲੀਆ ਨੇੜੇ ਸਰਹੱਦ ਬੁਰਜੀ ਨੰਬਰ 124/48 ‘ਤੇ ਰਾਤ 2.30 ਵਜੇ ਡਿਊਟੀ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਮੁਸਤੈਦੀ ਵਰਤਦਿਆਂ BSF ਦੇ ਜਵਾਨਾਂ ਨੇ 19 ਦੇ ਕਰੀਬ ਰੌਂਦ ਫਾਇਰ ਕੀਤੇ । ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਦੀ ਅਗਵਾਹੀ ਹੇਠ ਪੁਲਿਸ ਨੇ ਰਾਤ ਤੋਂ ਹੀ ਚਲਾਏ ਸਰਚ ਅਭਿਆਨ ਦੌਰਾਨ ਗੁਰਦੀਪ ਸਿੰਘ ਪੁੱਤਰ ਸੰਤੋਖ ਸਿੰਘ ਦੀ ਜ਼ਮੀਨ ‘ਚੋਂ ਡਰੋਨ ਬਰਾਮਦ ਕਰ ਲਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment