ਅੰਮ੍ਰਿਤਸਰ: ਅੰਮ੍ਰਿਤਸਰ ‘ਚ ਦੋ ਭਰਾਵਾਂ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੋਹਕਮਪੁਰਾ ‘ਚ ਰਹਿਣ ਵਾਲੇ ਮੰਗਲ ਅਤੇ ਸੰਜੀਵ ਜਿਨ੍ਹਾਂ ਦੀ ਉਮਰ 38 ਅਤੇ 35 ਸਾਲ ਹੈ ਬੀਤੀ ਰਾਤ ਦੋਵਾਂ ਭਰਾਵਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭਰਾ ਨਸ਼ੇ ਦੇ ਆਦੀ ਸਨ, ਮੰਨਿਆ ਜਾ ਰਿਹਾ ਹੈ ਕਿ ਨਸ਼ੇ ਦੀ ਤੋੜ ਕਾਰਨ ਇਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ। ਇਨ੍ਹਾਂ ਕੋਲ ਨਸ਼ਾ ਖਰੀਦਣ ਲਈ ਪੈਸੇ ਨਹੀਂ ਸਨ।
ਪੁਲਿਸ ਮੁਤਾਬਕ ਦੋਵੇਂ ਭਰਾ ਮੋਹਕਮਪੁਰਾ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਸਨ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੇ ਪਾਇਆ ਕਿ ਨਸ਼ੇ ਲਈ ਪੈਸਾ ਨਾ ਮਿਲਣ ਕਰਕੇ ਇਹ ਦੁਖੀ ਰਹਿੰਦੇ ਸਨ। ਮ੍ਰਿਤਕਾਂ ਦੇ ਪਿਤਾ ਗੁਰਦਾਸਪੁਰ ਦੇ ਬਟਾਲਾ ‘ਚ ਰਹਿੰਦੇ ਹਨ। ਦੋਵੇਂ ਭਰਾ ਆਪਣੇ ਨਸ਼ਾ ਖਰੀਦਣ ਦੇ ਲਈ ਆਪਣੇ ਪਿਤਾ ਤੋਂ ਪੈਸੇ ਦੀ ਮੰਗ ਵੀ ਕਰਦੇ ਸਨ।