ਸੋਨੀਪਤ: ਹਰਿਆਣਾ ਦੇ ਸੋਨੀਪਤ ‘ਚ ਸ਼ੁੱਕਰਵਾਰ ਸਵੇਰੇ ਭਰਾ ਨੇ ਆਪਣੀ ਭੈਣ ਦੇ ਮੱਥੇ ‘ਚ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ 27 ਸਾਲਾ ਰਾਖੀ ਪਿੰਡ ਬਰੋਲੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਹ ਚੰਡੀਗੜ੍ਹ ਵਿੱਚ ਐਮਬੀਏ ਕਰ ਰਹੀ ਸੀ ਅਤੇ ਉਸ ਦਾ ਨਾਮ ਚੰਡੀਗੜ੍ਹ ਵਿੱਚ 50 ਲੱਖ ਰੁਪਏ ਦੀ ਫਿਰੌਤੀ ਦੀ ਅਗਵਾ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਆਇਆ ਸੀ। ਥਾਣਾ ਬਹਿਲਗੜ੍ਹ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਰਾਏ ਖੇਤਰ ਦੇ ਪਿੰਡ ਬਡੌਲੀ ਦੀ ਰਹਿਣ ਵਾਲੀ ਰਾਖੀ ਦੀਵਾਲੀ ਦੀ ਛੁੱਟੀਆਂ ‘ਤੇ ਪਿੰਡ ਆਈ ਸੀ। ਰਾਖੀ ਸ਼ੁੱਕਰਵਾਰ ਸਵੇਰੇ ਆਪਣੇ ਘਰ ਕੰਮ ਕਰ ਰਹੀ ਸੀ। ਇਸ ਦੌਰਾਨ ਉਸ ਦਾ ਭਰਾ ਵਿਜੇ ਘਰ ਪਹੁੰਚ ਗਿਆ। ਉਸ ਦਾ ਆਪਣੀ ਭੈਣ ਰਾਖੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਉਸ ਨੇ ਪਿਸਤੌਲ ਕੱਢ ਕੇ ਕਮਰੇ ‘ਚ ਮੌਜੂਦ ਭੈਣ ਦੇ ਮੱਥੇ ‘ਤੇ ਗੋਲੀ ਮਾਰ ਦਿਤੀ।
ਗੋਲੀ ਲੱਗਦੇ ਹੀ ਰਾਖੀ ਬੈੱਡ ‘ਤੇ ਡਿੱਗ ਗਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਮੌਕੇ ‘ਤੇ ਆ ਗਏ ਅਤੇ ਭਰਾ ਉਥੋਂ ਭੱਜ ਗਿਆ। ਰਾਖੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਥਾਣਾ ਬਹਿਲਗੜ੍ਹ ਦੀ ਟੀਮ ਮੌਕੇ ’ਤੇ ਪਹੁੰਚ ਗਈ। ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਏਸੀਪੀ ਸੰਦੀਪ ਧਨਖੜ, ਬਹਿਲਗੜ੍ਹ ਥਾਣਾ ਇੰਚਾਰਜ ਦੇਵੇਂਦਰ ਕੁਮਾਰ, ਸਪੈਸ਼ਲ ਐਂਟੀ ਗੈਂਗਸਟਰ ਯੂਨਿਟ ਦੇ ਇੰਚਾਰਜ ਅਜੇ ਧਨਖੜ ਮੌਕੇ ’ਤੇ ਪਹੁੰਚੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।