ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਇੰਝ ਜਾਪਦਾ ਜਿਵੇਂ ਸੂਬੇ ਵਿੱਚ ਅਮਨ ਸ਼ਾਂਤੀ ਦੀ ਰਖਵਾਲੀ ਕਰਨ ਵਾਲੀ ਪੁਲਿਸ ਦੇ ਕੰਟਰੋਲ ਵਿੱਚ ਕੁਝ ਨਹੀਂ ਰਿਹਾ। ਇਸ ਦੀ ਤਾਜ਼ਾ ਮਿਸਾਲ ਸ਼ੁੱਕਰਵਾਰ ਨੂੰ ਬਠਿੰਡਾ ਸ਼ਹਿਰ ਵਿੱਚ ਵਾਪਰੀ ਘਟਨਾ ਹੈ।
ਇਥੇ ਇੰਪਰੂਵਮੈਂਟ ਟਰਸਟ ਦਫਤਰ ਦੇ ਨੇੜੇ ਇਕ ਸਕਾਰਪੀਓ ਵਿੱਚ ਸਵਾਰ ਹਮਲਾਵਰਾਂ ਨੇ ਇਕ ਕਾਰ ਨੂੰ ਰੋਕ ਕੇ ਉਸ ਦੀ ਪਹਿਲਾਂ ਬੇਸਬਾਲ ਦੇ ਬੱਲਿਆਂ ਨਾਲ ਭੰਨ-ਤੋੜ ਕੀਤੀ ਫੇਰ ਕਾਰ ਵਿੱਚ ਸਵਾਰ ਵਿਅਕਤੀਆਂ ਉਪਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ।
ਚਸ਼ਮਦੀਦ ਮੁਤਾਬਕ ਘੱਟੋ-ਘੱਟ 10 ਫਾਇਰ ਕੀਤੇ ਗਏ ਹਨ। ਲਾਲ ਰੰਗ ਦੀ ਸਕੌਡਾ ਕਾਰ ਦੀ ਨੰਬਰ ਪਲੇਟ ਦਿੱਲੀ ਦੀ ਹੈ। ਇਸ ਘਟਨਾ ਤੋਂ ਬਾਅਦ ਬਠਿੰਡਾ ਸ਼ਹਿਰ ਵਿਚ ਸਹਿਮ ਦਾ ਮਾਹੌਲ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।