ਪੀ.ਏ.ਯੂ. ਵਿੱਚ ਖੇਤੀ ਉਦਯੋਗ ਸਿਖਿਆਰਥੀਆਂ ਦਾ ਮੇਲਾ 6 ਫਰਵਰੀ ਨੂੰ

TeamGlobalPunjab
1 Min Read

ਲੁਧਿਆਣਾ :ਪੀ.ਏ.ਯੂ. ਵਿਖੇ ਸਥਿਤ ਸਕਿਲ ਡਿਵੈਲਪਮੈਂਟ ਸੈਂਟਰ ਵੱਲੋਂ ਅਗਾਮੀ 6 ਫਰਵਰੀ ਨੂੰ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਐਗਰੀ ਬਿਜ਼ਨਸ ਇਨੁਬੇਟਰਜ਼ ਕਨਕਲੇਵ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕਿਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਸਾਰੇ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਵਪਾਰੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।
ਇਸ ਸਮਾਗਮ ਨੂੰ ਮਹਤਵਪੂਰਣ ਭਾਸ਼ਣਾਂ ਅਤੇ ਪ੍ਰਦਰਸ਼ਨੀਆਂ ਵਿਚ ਵੰਡਿਆ ਜਾਵੇਗਾ।ਇਸ ਵਿੱਚ ਯੂਨੀਵਰਸਿਟੀ ਦੇ ਵਖ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਸੰਮੇਲਨ ਵਿੱਚ ਹਿਸਾ ਲੈਣ ਵਾਲਿਆਂ ਨੂੰ ਖੇਤੀ ਨਾਲ ਜੁੜੇ ਲਾਭਕਾਰੀ ਧੰਦਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਪੀ.ਏ.ਯੂ. ਦੀ ਵੈਬਸਾਈਟ www.pau.edu ਜਾਂ www.paupabiraftaar.com ਦੇਖੀ ਜਾ ਸਕਦੀ ਹੈ।

Share this Article
Leave a comment