ਜਹਾਜ਼ ’ਚ ਯਾਤਰੀ ਨੂੰ ਪਿਆ ਦਿਲ ਦਾ ਦੌਰਾ, ਭਾਰਤੀ ਡਾਕਟਰ ਨੇ ਬਚਾਈ ਜਾਨ

Prabhjot Kaur
2 Min Read

ਲੰਦਨ: ਬ੍ਰਿਟੇਨ ਤੋਂ ਬੈਂਗਲੁਰੂ ਆ ਰਹੀ ਫਲਾਈਟ ਵਿੱਚ ਅਚਾਨਕ ਇੱਕ ਯਾਤਰੀ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਬਚਾਉਣ ਲਈ ਜਹਾਜ਼ ‘ਚ ਸਵਾਰ ਸਾਥੀ ਮੁਸਾਫਰ ਵੀ ਪਰੇਸ਼ਾਨ ਹੋ ਗਏ। ਇਸ ਦੌਰਾਨ ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਨੇ ਆਪਣੇ ਸਾਥੀ ਯਾਤਰੀ ਦੀ ਜਾਨ ਬਚਾਉਣ ਲਈ ਲਗਭਗ ਪੰਜ ਘੰਟੇ ਜੱਦੋ-ਜਹਿਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਦੌਰਾਨ ਵਿਅਕਤੀ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ। ਹਾਲਤ ਅਜਿਹੀ ਹੋ ਗਈ ਸੀ ਕਿ ਉਹ ਸਾਹ ਵੀ ਮੁਸ਼ਕਿਲ ਨਾਲ ਲੈ ਰਿਹਾ ਸੀ।

ਰਿਪੋਰਟਾਂ ਅਨੁਸਾਰ ਬਰਮਿੰਘਮ ਦੇ ਕਵੀਨ ਐਲਿਜ਼ਾਬੈਥ ਹਸਪਤਾਲ ਵਿੱਚ ਕੰਮ ਕਰਨ ਵਾਲੇ 48 ਸਾਲਾ ਡਾਕਟਰ ਵਿਸ਼ਵਰਾਜ ਵੇਮਾਲਾ ਆਪਣੀ ਮਾਂ ਨਾਲ ਭਾਰਤ ਜਾ ਰਹੇ ਸਨ, ਜਦੋਂ ਇੱਕ ਸਾਥੀ ਯਾਤਰੀ ਨੂੰ ਦਿਲ ਦਾ ਦੌਰਾ ਪਿਆ। ਇਹ ਘਟਨਾ ਨਵੰਬਰ ਮਹੀਨੇ ਦੀ ਹੈ।

ਵੇਮਾਲਾ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਮੈਨੂੰ ਉਸ ਨੂੰ ਵਾਪਸ ਹੋਸ਼ ਵਿੱਚ ਲਿਆਉਣ ਨੂੰ ਲਗਭਗ ਇੱਕ ਘੰਟਾ ਲੱਗਿਆ ਅਤੇ ਉਸ ਨੂੰ ਪੂਰੀ ਤਰ੍ਹਾਂ ਹੋਸ਼ ‘ਚ ਲਿਆਉਣ ਵਿੱਚ ਲਗਭਗ ਪੰਜ ਘੰਟੇ ਦਾ ਸਮਾਂ ਲੱਗਿਆ। ਖੁਸ਼ਕਿਸਮਤੀ ਨਾਲ ਕੈਬਿਨ ਕਰੂ ਕੋਲ ਇੱਕ ਅਮਰਜੈਂਸੀ ਕਿੱਟ ਸੀ, ਜਿਸ ਵਿੱਚ ਦਵਾਈਆਂ ਤੇ ਹੋਰ ਸਮਾਨ ਮੈਨੂੰ ਮਿਲ ਗਿਆ। ਆਕਸੀਜਨ ਅਤੇ ਇੱਕ ਆਟੋਮੇਟਿਡ ਬਾਹਰੀ ਡੀਫਾਈਬਿਲੇਟਰ ਤੋਂ ਇਲਾਵਾ, ਵੇਮਾਲਾ ਹੋਰ ਯਾਤਰੀਆਂ ਦੀ ਮਦਦ ਨਾਲ, ਮਰੀਜ਼ ਦੇ ਮਹੱਤਵਪੂਰਣ ਲੱਛਣਾਂ ਦੀ ਨਿਗਰਾਨੀ ਕਰਨ ਲਈ ਦਿਲ ਦੀ ਗਤੀ ਮਾਨੀਟਰ, ਬਲੱਡ ਪੇਸ਼ਰ ਮਸ਼ੀਨ, ਪਲਸ ਆਕਸੀਮੀਟਰ ਅਤੇ ਗਲੂਕੋਜ਼ ਮੀਟਰ ਪ੍ਰਾਪਤ ਕਰਨ ‘ਚ ਸਫਲ ਰਿਹਾ। ਯਾਤਰੀ ਨੂੰ ਦੂਜੀ ਵਾਰ ਦਿਲ ਦਾ ਦੌਰਾ ਪਿਆ ਅਤੇ ਇਸ ਵਾਰ ਉਸ ਨੂੰ ਹੋਸ਼ ਆਉਣ ‘ਚ ਜ਼ਿਆਦਾ ਸਮਾਂ ਲੱਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment