ਨਿਊਜ਼ ਡੈਸਕ: ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਅਨੋਖੇ ਪਿੰਡ (Naked Village) ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਲੋਕਾਂ ਨੇ ਸਦੀਆਂ ਤੋਂ ਕੱਪੜੇ ਪਹਿਨਣੇ ਛੱਡ ਦਿੱਤੇ ਹਨ। ਇਸ ਪਿੰਡ ਦੇ ਲੋਕ ਆਰਥਿਕ ਤੌਰ ‘ਤੇ ਬਹੁਤ ਮਜ਼ਬੂਤ ਹਨ ਅਤੇ ਉਨ੍ਹਾਂ ਕੋਲ ਹਰ ਤਰ੍ਹਾਂ ਦੀਆਂ ਸਹੂਲਤਾਂ ਹਨ ਪਰ ਫਿਰ ਵੀ ਉਹ ਬਿਨਾਂ ਕੱਪੜਿਆਂ ਦੇ ਖੁਸ਼ ਰਹਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਪਿੱਛੇ ਦਾ ਕਾਰਨ।
ਬਰਤਾਨੀਆ ਦੇ ਹਰਟਫੋਰਡਸ਼ਾਇਰ (Hertfordshire) ਵਿੱਚ ਸਥਿਤ ਸਪੀਲਪਲਾਟਜ਼ (Spielplatz ) ਨਾਮਕ ਪਿੰਡ ਦੁਨੀਆ ਵਿੱਚ ਸਭ ਤੋਂ ਵੱਖਰਾ ਹੈ। ਇਸ ਪਿੰਡ ਦੇ ਲੋਕ 90 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇੱਕ ਅਨੌਖੀ ਪਰੰਪਰਾ ਦੀ ਪਾਲਣਾ ਕਰਦੇ ਆ ਰਹੇ ਹਨ, ਜੋ ਹੈ – ਕੱਪੜੇ ਨਾਂ ਪਹਿਨਣਾ! ਤੁਹਾਨੂੰ ਇਹ ਪੜ੍ਹ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ। ਇਸ ਪਿੰਡ ਦੇ ਲੋਕ ਪੜ੍ਹੇ-ਲਿਖੇ ਅਤੇ ਆਰਥਿਕ ਤੌਰ ‘ਤੇ ਖੁਸ਼ਹਾਲ ਹਨ, ਫਿਰ ਵੀ ਇੱਥੇ ਬੱਚੇ, ਬੁੱਢੇ, ਔਰਤਾਂ ਅਤੇ ਮਰਦ ਬਗੈਰ ਕੱਪੜਿਆਂ ਦੇ ਆਰਾਮ ਨਾਲ ਰਹਿੰਦੇ ਹਨ।
ਇਸ ਪਿੰਡ ਦੀ ਖੋਜ ਪਹਿਲੀ ਵਾਰ ਸਾਲ 1929 ਵਿੱਚ ਆਈਜ਼ਲਟ ਰਿਚਰਡਸਨ ਨਾਂ ਦੇ ਵਿਅਕਤੀ ਨੇ ਕੀਤੀ ਸੀ। ਉਸ ਨੂੰ ਇਹ ਜਗ੍ਹਾ ਇੰਨੀ ਪਸੰਦ ਆਈ ਕਿ ਉਸ ਨੇ ਇੱਥੇ ਰਹਿਣ ਦਾ ਫੈਸਲਾ ਕੀਤਾ। ਅੱਜ ਇਸ ਪਿੰਡ ਵਿੱਚ ਇੱਕ ਪੱਬ, ਸਵੀਮਿੰਗ ਪੂਲ ਅਤੇ ਕਲੱਬ ਵੀ ਹੈ। ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਪਿੰਡ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਜਦੋਂ ਪਿੰਡ ਦੇ ਲੋਕ ਸ਼ਹਿਰ ਜਾਂਦੇ ਹਨ ਤਾਂ ਕੱਪੜੇ ਪਹਿਨਦੇ ਹਨ, ਪਰ ਜਿਵੇਂ ਹੀ ਉਹ ਪਿੰਡ ਵਾਪਸ ਆਉਂਦੇ ਹਨ, ਉਹ ਆਪਣੀ ਆਮ ਜ਼ਿੰਦਗੀ ਯਾਨੀ ਬਗੈਰ ਕੱਪੜਿਆਂ ਵਾਲੀ ਜ਼ਿੰਦਗੀ ‘ਚ ਵਾਪਸ ਆ ਜਾਂਦੇ ਹਨ। ਹਾਲਾਂਕਿ, ਉਹ ਸਰਦੀਆਂ ਦੇ ਮੌਸਮ ਵਿੱਚ ਜਾਂ ਕਿਸੇ ਖਾਸ ਮੌਕੇ ‘ਤੇ ਕੱਪੜੇ ਪਾ ਸਕਦੇ ਹਨ। ਇਸ ਪਿੰਡ ਦੇ ਲੋਕ ਇਸ ਵਿਲੱਖਣ ਜੀਵਨ ਸ਼ੈਲੀ ਨੂੰ ਬਹੁਤ ਆਰਾਮ ਨਾਲ ਖੁਸ਼ੀ ਖੁਸ਼ੀ ਜੀਉਂਦੇ ਹਨ।
ਇਸ ਕਾਰਨ ਕੱਪੜੇ ਨਹੀਂ ਪਾਉਂਦੇ ਲੋਕ
ਇਹ ਪਿੰਡ ਆਪਣੀ ਵਿਲੱਖਣ ਜੀਵਨ ਸ਼ੈਲੀ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ, ਇੱਥੇ ਲੋਕ ਬਿਨਾਂ ਕੱਪੜਿਆਂ ਦੇ ਖੁੱਲ੍ਹ ਕੇ ਰਹਿੰਦੇ ਹਨ। ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਵੀ ਇਸ ਨਿਯਮ ਦੀ ਪਾਲਣਾ ਕਰਨੀ ਪੈਂਦੀ ਹੈ। ਚਾਹੇ ਗਰਮੀ ਹੋਵੇ ਜਾਂ ਸਰਦੀ, ਇੱਥੇ ਲੋਕ ਕੁਦਰਤ ਨਾਲ ਮੇਲ ਖਾਂਦੇ ਹਨ। ਹਾਲਾਂਕਿ, ਜਦੋਂ ਬਹੁਤ ਠੰਡ ਹੁੰਦੀ ਹੈ ਤਾਂ ਕੱਪੜੇ ਪਹਿਨਣ ਦੀ ਆਜ਼ਾਦੀ ਹੁੰਦੀ ਹੈ। ਬਜ਼ੁਰਗਾਂ ਦਾ ਮੰਨਣਾ ਹੈ ਕਿ ਇਹ ਪਰੰਪਰਾ ਉਨ੍ਹਾਂ ਨੂੰ ਅੰਦਰੂਨੀ ਆਜ਼ਾਦੀ ਦਾ ਅਹਿਸਾਸ ਕਰਵਾਉਂਦੀ ਹੈ।