ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ ਫੋਨ ਹੈਕਿੰਗ ਮਾਮਲੇ ਦੇ ਕੇਸ ‘ਚ ਹਾਸਿਲ ਕੀਤੀ ਜਿੱਤ

Rajneet Kaur
2 Min Read

ਨਿਊਜ਼ ਡੈਸਕ : ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ ‘ਡੇਲੀ ਮਿਰਰ’ ਦੇ ਪ੍ਰਕਾਸ਼ਕ ਖਿਲਾਫ ਦਾਇਰ ਫੋਨ ਹੈਕਿੰਗ ਦਾ ਕੇਸ ਜਿੱਤ ਲਿਆ ਹੈ। ਅਦਾਲਤ ਨੇ ਅਖਬਾਰ ਨੂੰ ਉਸ ਨੂੰ 1,40,600 ਬ੍ਰਿਟਿਸ਼ ਪੌਂਡ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ, ਹੈਰੀ ਨੇ ਕਿਹਾ ਕਿ ਇਹ “ਸੱਚਾਈ ਅਤੇ ਜਵਾਬਦੇਹੀ ਲਈ ਵੱਡਾ ਦਿਨ” ਹੈ।

ਦਸ ਦਈਏ ਕਿ ਬਰਤਾਨੀਆ ਦੇ ਰਾਜਾ ਚਾਰਲਸ III ਦਾ ਛੋਟਾ ਪੁੱਤਰ ਹੈਰੀ ਅਤੇ ਉਸਦੀ ਪਤਨੀ, ਅਮਰੀਕੀ ਅਭਿਨੇਤਰੀ ਮੇਘਨ ਮਾਰਕਲ, ਅਮਰੀਕਾ ਵਿੱਚ ਰਹਿੰਦੇ ਹਨ। ਹੈਰੀ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਮੁੱਦਿਆਂ ਨੂੰ ਲੈ ਕੇ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਦਰਅਸਲ, ਹੈਰੀ (39) ਨੇ ਮੁਕੱਦਮੇ ਵਿੱਚ ਮਿਰਰ ਗਰੁੱਪ ਨਿਊਜ਼ਪੇਪਰਜ਼ (ਐਮਜੀਐਨ) ਦੇ ਤਿੰਨ ਅਖ਼ਬਾਰਾਂ ‘ਮਿਰਰ’, ‘ਸੰਡੇ ਮਿਰਰ’ ਅਤੇ ‘ਪੀਪਲ’ ਦਾ ਨਾਮ ਲਿਆ ਸੀ। ਹਾਈ ਕੋਰਟ ਦੇ ਜੱਜ ਟਿਮੋਥੀ ਫੈਨਕੋਰਟ ਨੇ ਪਾਇਆ ਕਿ ਮਿਰਰ ਗਰੁੱਪ ਅਖਬਾਰਾਂ ਲਈ ਫੋਨ ਹੈਕਿੰਗ ਸਾਲਾਂ ਤੋਂ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਅਖ਼ਬਾਰ ਪ੍ਰਬੰਧਕਾਂ ਨੂੰ ਇਸ ਬਾਰੇ ਪਤਾ ਸੀ ਅਤੇ ਉਨ੍ਹਾਂ ਇਸ ‘ਤੇ ਪਰਦਾ ਪਾ ਦਿੱਤਾ ਸੀ। ਫੈਨਕੋਰਟ ਨੇ ਦੇਖਿਆ ਕਿ ਮੁਕੱਦਮੇ ਦੌਰਾਨ 33 ਅਖਬਾਰਾਂ ਦੇ ਲੇਖਾਂ ਦਾ ਹਵਾਲਾ ਦਿੱਤਾ ਗਿਆ, 15 ਗਲਤ ਢੰਗ ਨਾਲ ਸੰਕਲਿਤ ਜਾਣਕਾਰੀ ‘ਤੇ ਅਧਾਰਤ ਸਨ।

ਹੈਰੀ ਨੇ ਮੁਕੱਦਮੇ ਵਿੱਚ ਮੁਆਵਜ਼ੇ ਵਜੋਂ 4,40,000 ਪੌਂਡ ($5,60,000) ਦੀ ਮੰਗ ਕੀਤੀ ਸੀ। ਹੈਰੀ ਦੇ ਵਕੀਲ ਨੇ ਅਦਾਲਤ ਦੇ ਬਾਹਰ ਬਿਆਨ ਪੜ੍ਹਦਿਆਂ ਕਿਹਾ, ”ਅੱਜ ਦਾ ਦਿਨ ਸੱਚਾਈ ਦੇ ਨਾਲ-ਨਾਲ ਜਵਾਬਦੇਹੀ ਲਈ ਵੀ ਬਹੁਤ ਵਧੀਆ ਦਿਨ ਹੈ। ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਮਿਰਰ ਗਰੁੱਪ ਦੇ ਤਿੰਨੋਂ ਅਖਬਾਰਾਂ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਗੈਰ-ਕਾਨੂੰਨੀ ਅਤੇ ਅਪਰਾਧਿਕ ਗਤੀਵਿਧੀਆਂ ਇੱਕ ਆਦਤ ਅਤੇ ਵਿਆਪਕ ਆਧਾਰ ‘ਤੇ ਕੀਤੀਆਂ ਜਾ ਰਹੀਆਂ ਹਨ। ਐਮਜੀਐਨ ਦੇ ਬੁਲਾਰੇ ਨੇ ਫੈਸਲੇ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ, “ਅਸੀਂ ਅੱਜ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਅਸੀਂ ਬਿਨਾਂ ਸ਼ਰਤ ਮੁਆਫੀ ਮੰਗਦੇ ਹਾਂ ਅਤੇ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ । ਨਾਲ ਹੀ ਉਚਿਤ ਮੁਆਵਜ਼ਾ ਦੇਣ ਲਈ ਤਿਆਰ ਹਾਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment