ਲੰਦਨ : ਬ੍ਰਿਟੇਨ ‘ਚ ਕੋਰੋਨਾ ਦਾ ਕਹਿਰ ਹਾਲੇ ਵੀ ਜਾਰੀ ਹੈ। ਇੱਥੇ ਲਗਾਤਾਰ ਲਾਕਡਾਊਨ ਦੇ ਬਾਵਜੂਦ ਮਾਰਚ ਤੋਂ ਬਾਅਦ ਪਹਿਲੀ ਵਾਰ ਦੈਨਿਕ ਮਾਮਲੇ ਇੱਕ ਹਫ਼ਤੇ ‘ਚ 49 ਫੀਸਦੀ ਵਧ ਕੇ 5000 ਤੋਂ ਪਾਰ ਹੋ ਗਏ ਹਨ ਤੇ 18 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਉੱਥੇ ਹੀ ਦੂਜੇ ਪਾਸੇ ਰਾਹਤ ਦੀ ਗੱਲ ਇਹ ਹੈ ਕਿ ਅੱਧੇ ਨੌਜਵਾਨਾਂ ਦੀ ਵੈਕਸੀਨੇਸ਼ਨ ਪੂਰੀ ਹੋ ਚੁੱਕੀ ਹੈ।
ਬ੍ਰਿਟੇਨ ‘ਚ ਬੁੱਧਵਾਰ ਨੂੰ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਬਾਅਦ ਪਹਿਲੀ ਵਾਰ ਪੰਜ ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ, ਜਦਕਿ 18 ਹੋਰ ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ। ਸਿਹਤ ਵਿਭਾਗ ਨੇ ਇਹ ਖੁਲਾਸਾ ਕੀਤਾ ਕਿ ਬੁੱਧਵਾਰ ਨੂੰ ਕੋਰੋਨਾ ਦੇ 5274 ਨਵੇਂ ਮਾਮਲੇ ਸਾਹਮਣੇ ਆਏ, ਜੋ 26 ਮਾਰਚ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਡਾ ਅੰਕੜਾ ਹੈ, ਜਦਕਿ ਦੇਸ਼ ਬਹੁਤ ਸਖ਼ਤ ਲਾਕਡਾਊਨ ਨਿਯਮਾਂ ਦੇ ਅਧੀਨ ਹੈ। ਇਹ ਪਿਛਲੇ ਹਫ਼ਤੇ ਦਰਜ ਕੀਤੇ ਗਏ ਅੰਕੜੇ ‘ਤੇ 49 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ।
ਦੱਸ ਦਈਏ ਕਿ ਕੋਰੋਨਾ ਕਾਰਨ ਮੌਤਾਂ ਦੇ ਮਾਮਲੇ ‘ਚ ਬ੍ਰਿਟੇਨ ਦੁਨੀਆ ‘ਚ 5ਵੇਂ ਨੰਬਰ ‘ਤੇ ਹੈ, ਪਰ ਮਾਰਚ 2020 ਤੋਂ ਬਾਅਦ ਸੋਮਵਾਰ ਨੂੰ ਪਹਿਲੀ ਵਾਰ ਅਜਿਹਾ ਹੋਇਆ ਸੀ ਜਦੋਂ ਦੇਸ਼ ਵਿਚ ਕੋਰੋਨਾ ਕਾਰਨ ਇੱਕ ਵੀ ਮੌਤ ਨਹੀਂ ਹੋਈ।