ਬਠਿੰਡਾ : ਕਿਸਾਨੀ ਘੋਲ ‘ਚ ਹਰ ਵਰਗ ਰੰਗਦਾ ਦਿਖਾਈ ਦੇ ਰਿਹਾ ਹੈ। ਅਜਿਹੀ ਇੱਕ ਤਸਵੀਰ ਬਠਿੰਡਾ ‘ਚ ਦੇਖਣ ਨੂੰ ਮਿਲੀ। ਜਿੱਥੇ ਵਿਆਹ ਵਿੱਚ ਕਿਸਾਨੀ ਝੰਡੇ ਅਤੇ ਕਿਸਾਨੀ ਮਾਹੌਲ ਦੇਖਣ ਨੂੰ ਮਿਲਿਆ। ਬਠਿੰਡਾ ਦੇ ਪਿੰਡ ਸਿਵਿਆਂ ਵਿਖੇ ਇਹ ਮਾਹੌਲ ਉਸ ਸਮੇਂ ਬਣਿਆ ਜਦੋਂ ਨਵਾਂ ਵਿਆਹਿਆ ਜੋੜਾ ਟਰੈਕਟਰ ‘ਤੇ ਸਵਾਰ ਹੋ ਕੇ ਘਰ ਪਹੁੰਚਿਆ। ਇੰਦਰਜੀਤ ਸਿੰਘ ਨੇ ਆਪਣਾ ਵਿਆਹ ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਰਨ ਦਾ ਫੈਸਲਾ ਕੀਤਾ। ਇੰਦਰਜੀਤ ਸਿੰਘ ਕਿਸਾਨੀ ਝੰਡੇ ਹੱਥਾਂ ‘ਚ ਫੜ ਟਰੈਕਟਰ ‘ਤੇ ਸਵਾਰ ਹੋ ਲਾੜੀ ਨੂੰ ਵਿਆਹੁਣ ਲਈ ਆਇਆ।
ਇਸ ਦੌਰਾਨ ਲਾੜਾ ਲਾੜੀ ਸਮੇਤ ਪੂਰੇ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਝੰਡਾ ਫੜ ਕੇ ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ। ਇਸ ਦੌਰਾਨ ਇੰਦਰਜੀਤ ਸਿੰਘ ਨੇ ਕਿਹਾ ਕਿ ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੀ ਬਜਾਏ ਹੁਣ ਉਹ ਦਿੱਲੀ ਵਿਖੇ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ।
ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਪਿਛਲੇ 59 ਤੋਂ ਦਿਨਾਂ ਤੋਂ ਚੱਲ ਰਿਹਾ ਹੈ। ਕਿਸਾਨਾਂ ਨੂੰ ਸਮਰਥਨ ਹਰ ਵਰਗ ਵੱਲੋਂ ਮਿਲ ਰਿਹਾ ਹੈ। ਤਿੰਨ ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਇਹ ਅੰਦੋਲਨ ਲਗਾਤਾਰ ਵੱਧਦਾ ਜਾ ਰਿਹਾ ਹੈ। ਕਿਸਾਨਾਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਅਤੇ ਪੂਰੇ ਦੇਸ਼ ਦੇ ਲੋਕਾਂ ਤਕ ਸੰਦੇਸ਼ ਪਹੰੁਚਾਉਣ ਲਈ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ।