BREAKING : ਟਾਟਾ ਸੰਨਜ਼ ਨੇ ਖ਼ਰੀਦ ਲਈ ‘ਏਅਰ ਇੰਡੀਆ’, 18000 ਕਰੋੜ ਰੁਪਏ ਦੀ ਲਗਾਈ ਬੋਲੀ

TeamGlobalPunjab
2 Min Read

 

ਰਤਨ ਟਾਟਾ ਨੇ ਕਿਹਾ, “ਵੈਲਕਮ ਬੈਕ, ਏਅਰ ਇੰਡੀਆ”

 

ਨਵੀਂ ਦਿੱਲੀ : ਟਾਟਾ ਸੰਨਜ਼ ਨੇ ਘਾਟੇ ਵਾਲੀ ਸਰਕਾਰੀ ਏਅਰਲਾਈਨ ‘ਏਅਰ ਇੰਡੀਆ’ ਦੀ ਬੋਲੀ ਜਿੱਤ ਲਈ ਹੈ। ਹੁਣ ਟਾਟਾ ਸਮੂਹ ਏਅਰ ਇੰਡੀਆ ਦਾ ਨਵਾਂ ਮਾਲਕ ਹੋਵੇਗਾ। ਟਾਟਾ ਸੰਨਜ਼ ਨੇ ਏਅਰ ਇੰਡੀਆ ਲਈ 18000 ਕਰੋੜ ਰੁਪਏ ਦੀ ਬੋਲੀ ਲਗਾਈ ਸੀ, ਜਦੋਂ ਕਿ ਸਪਾਈਸਜੈੱਟ ਦੇ ਅਜੈ ਸਿੰਘ ਨੇ 15000 ਕਰੋੜ ਰੁਪਏ ਦੀ ਬੋਲੀ ਲਗਾਈ ਸੀ।

 

 

ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਡੀਆਈਪੀਏਐਮ) ਦੇ ਸਕੱਤਰ ਤੁਹਿਨ ਕਾਂਤ ਨੇ ਕਿਹਾ ਕਿ ਇਹ ਲੈਣ-ਦੇਣ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ।

ਦੱਸ ਦਈਏ ਕਿ ਏਅਰ ਇੰਡੀਆ ਸਪੈਸੀਫਿਕ ਅਲਟਰਨੇਟਿਵ ਮਕੈਨਿਜ਼ਮ (ਏਆਈਐਸਏਐਮ) ਪੈਨਲ ਨੇ ਏਅਰ ਇੰਡੀਆ ਦੀ ਵਿੱਤੀ ਬੋਲੀ ‘ਤੇ ਫੈਸਲਾ ਲਿਆ ਹੈ। ਇਸ ਪੈਨਲ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕਈ ਮਹੱਤਵਪੂਰਨ ਮੰਤਰੀ ਅਤੇ ਅਧਿਕਾਰੀ ਸ਼ਾਮਲ ਹਨ।

ਵੱਡੀ ਗੱਲ ਇਹ ਕਿ ‘ਏਅਰ ਇੰਡੀਆ’ 68 ਸਾਲ ਬਾਅਦ ਫਿਰ ਤੋਂ ਟਾਟਾ ਗਰੁੱਪ ਕੋਲ ਚਲੀ ਗਈ ਹੈ।

 

 ਪਿਛੋਕੜ ਇਹ ਹੈ ਕਿ ਟਾਟਾ ਸਮੂਹ ਨੇ ਅਕਤੂਬਰ 1932 ਵਿੱਚ ਏਅਰ ਇੰਡੀਆ ਦੀ ਸ਼ੁਰੂਆਤ ‘ਟਾਟਾ ਏਅਰਲਾਇੰਸ’ ਦੇ ਨਾਮ ਨਾਲ ਕੀਤੀ ਸੀ। ਸਾਲ 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ,  ਭਾਰਤ ਸਰਕਾਰ ਨੇ ਏਅਰ ਇੰਡੀਆ ਵਿੱਚ 49 ਫੀਸਦੀ ਹਿੱਸੇਦਾਰੀ ਹਾਸਲ ਕਰ ਲਈ ਹੈ। ਇਸ ਤੋਂ ਬਾਅਦ, 1953 ਵਿੱਚ, ਭਾਰਤ ਸਰਕਾਰ ਨੇ ਏਅਰ ਕਾਰਪੋਰੇਸ਼ਨ ਐਕਟ ਪਾਸ ਕੀਤਾ ਅਤੇ ਫਿਰ ਟਾਟਾ ਸਮੂਹ ਤੋਂ ਕੰਪਨੀ ਵਿੱਚ ਬਹੁਗਿਣਤੀ ਹਿੱਸੇਦਾਰੀ ਖਰੀਦ ਲਈ ਸੀ।

Share This Article
Leave a Comment