ਮੁਹਾਲੀ : ਇਸ ਵੇਲੇ ਦੀ ਵਡੀ ਖ਼ਬਰ ਮੁਹਾਲੀ ਤੋਂ ਆ ਰਹੀ ਹੈ ਇਥੇ 2 ਵਿਅਕਤੀਆਂ ਦੀ ਰਿਪੋਰਟ ਪੌਜ਼ਟਿਵ ਆਈ ਹੈ। ਇਸ ਨਾਲ ਮੁਹਾਲੀ ਵਿਚ ਪੌਜ਼ਟਿਵ ਲੋਕਾਂ ਦੀ ਗਿਣਤੀ 12 ਹੋ ਗਈ ਹੈ । ਇਸ ਦੀ ਜਾਣਕਾਰੀ ਗਿਰੀਸ਼ ਦਿਆਲਣ ਵਲੋਂ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਇਹ ਦੋਵੇ ਦਿੱਲੀ ਦੇ ਕਿਸੇ ਸਮਾਗਮ ਚ ਗਏ ਸਨ।
2 more positive cases in the district, had attended religious congregation at Delhi. In isolation. Contacts being traced.
Contacts of positive case in Jagatpura – 48 sample negative, 3 awaited.
Contacts of other positive cases – 14 sample negative, 5 awaited.
— Girish Dayalan (@GirishDayalan) April 3, 2020
ਦੱਸ ਦੇਈਏ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਮੁਤਾਬਿਕ ਐਸਬੀ ਐਸ ਨਗਰ ਵਿਚ ਇਸ ਦੇ ਮਾਮਲਿਆਂ ਦੀ ਗਿਣਤੀ 19 ਹੋ ਗਈ ਹੈ। ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਵਿਚ 7 , ਜਲੰਧਰ ਵਿਚ 5 , ਅੰਮ੍ਰਿਤਸਰ ਵਿਚ 5 , ਲੁਧਿਆਣਾ ਚ 4 ਅਤੇ ਪਟਿਆਲਾ ਚ 1 ਮਾਮਲਾ ਸਾਹਮਣੇ ਆਇਆ ਹੈ।