15 ਮਈ ਤੱਕ ਪੰਜਾਬ ਅੰਦਰ ਪ੍ਰਵੇਸ਼ ਲਈ ਸ਼ਰਤਾਂ ਲਾਗੂ
ਵੈਕਸੀਨ ਸਰਟੀਫਿਕੇਟ ਜਾਂ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਅੰਦਰ 15 ਮਈ ਤੱਕ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ , ਪਾਬੰਦੀਆਂ ਐਤਵਾਰ 2 ਮਈ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਪਾਬੰਦੀਆਂ ਅਨੁਸਾਰ 15 ਮਈ ਤੱਕ ਬਾਹਰੀ ਸੂਬੇ ਤੋਂ ਕੋਈ ਵੀ ਵਿਅਕਤੀ ਸੜਕੀ, ਹਵਾਈ ਜਾਂ ਰੇਲ ਮਾਰਗ ਰਾਹੀਂ ਪ੍ਰਵੇਸ਼ ਨਹੀਂ ਕਰ ਸਕੇਗਾ । ਸਿਰਫ਼ ਉਹ ਵਿਅਕਤੀ ਹੀ ਪੰਜਾਬ ਵਿੱਚ ਪ੍ਰਵੇਸ਼ ਕਰ ਸਕੇਗਾ ਜਿਸ ਦੀ ਕੋਰੋਨਾ ਰਿਪੋਰਟ 72 ਘੰਟੇ ਪਹਿਲਾਂ ਨੈਗੇਟਿਵ ਆਈ ਹੋਵੇ । ਇਸ ਤੋ ਇਲਾਵਾ ਸਿਰਫ਼ ਉਹਨਾਂ ਵਿਅਕਤੀਆਂ ਨੂੰ ਪੰਜਾਬ ਅੰਦਰ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ ਜਿਨ੍ਹਾਂ ਨੇ ਦੋ ਹਫ਼ਤੇ ਪਹਿਲਾਂ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਹੈ, ਇਸ ਲਈ ਵੈਕਸੀਨ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੈ।
ਐਤਵਾਰ ਤੋਂ ਲਾਗੂ ਨਵੀਆਂ ਪਾਬੰਦੀਆਂ ਅਨੁਸਾਰ :-
1. ਸਾਰੀਆਂ ਗੈਰ ਜਰੂਰੀ ਸਮਾਨ ਦੀਆਂ ਦੁਕਾਨਾਂ ਰਹਿਣਗੀਆਂ ਬੰਦ
2. ਪੰਜਾਬ ‘ਚ ਐਂਟਰੀ ਤੇ ਦਿਖਾਉਣੀ ਹੋਏਗੀ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਦੋ ਹਫਤੇ ਪਹਿਲਾਂ ਦਾ ਵੈਕਸੀਨੇਸ਼ਨ ਸਰਟੀਫਿਕੇਟ
3. ਸਾਰੇ ਸਰਕਾਰੀ ਦਫਤਰਾਂ ਵਿੱਚ 50% ਰਹੇਗੀ ਹਾਜ਼ਿਰੀ
4. ਚਾਰ ਪਹੀਆ ਵਾਹਨ ‘ਤੇੇੇੇ ਸਿਰਫ ਦੋ ਵਿਅਕਤੀ ਬੈਠ ਸਕਣਗੇ, ਦੁਪਹੀਆ ਵਾਹਨ ਤੇ ਸਿਰਫ ਇੱਕ ਵਿਅਕਤੀ ਸਫ਼ਰ ਕਰ ਸਕੇਗਾ
5. ਵਿਆਹ ਸ਼ਾਦੀਆਂ ਤੇ ਸਸਕਾਰ ‘ਤੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ
6. ਸਾਰੇ ਧਾਰਮਿਕ ਅਸਥਾਨ 6 ਵਜੇ ਬੰਦ ਕਰਨ ਦੇ ਹੁਕਮ ।