ਗੁਰੂਗਰਾਮ : ਬਲਾਤਕਾਰ ਅਤੇ ਕਤਲ ਦੇ ਕੇਸਾਂ ਵਿੱਚ ਰੋਹਤਕ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ। ਅੱਜ ਬਾਬੇ ਨੂੰ ਸਖਤ ਪੁਲਿਸ ਪਹਿਰੇ ਹੇਠ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ।
ਹੁਣ ਮੇਦਾਂਤਾ ਹਸਪਤਾਲ ਤੋਂ ਬਾਬੇ ਦੀ ਸਿਹਤ ਸਬੰਧੀ ਅਹਿਮ ਖਬਰ ਸਾਹਮਣੇ ਆਈ ਹੈ । ਇੱਥੇ ਬਾਬੇ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਹੜਾ ਪਾਜ਼ਿਟਿਵ ਆਇਆ ਹੈ। ਕੋਰੋਨਾ ਟੈਸਟ ਪਾਜ਼ਿਟਿਵ ਆਉਣ ਕਾਰਨ ਹੁਣ ਮੰਨਿਆ ਜਾ ਰਿਹਾ ਹੈ ਕਿ ਬਾਬੇ ਨੂੰ ਕੁਝ ਦਿਨ ਹੋਰ ਹੱਸਪਤਾਲ ਵਿੱਚ ਹੀ ਗੁਜਾਰਨੇ ਪੈ ਸਕਦੇ ਹਨ ।
ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਪੇਟ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਪੀਜੀਆਈਐਮਐਸ, ਰੋਹਤਕ ਲਿਜਾਇਆ ਗਿਆ ਸੀ ਅਤੇ ਦੋ ਘੰਟਿਆਂ ਵਿੱਚ ਕਈ ਟੈਸਟ ਕੀਤੇ ਗਏ ਸਨ, ਜਦੋਂ ਕਿ ਅੱਜ ਅਚਾਨਕ ਗੁਰੂਗਰਾਮ ਹੀ ਕਿਉਂ ਲੈ ਕੇ ਜਾਇਆ ਗਿਆ ਇਹ ਫ਼ਿਲਹਾਲ ਰਹੱਸ ਹੀ ਹੈ।
ਇਹ ਮੰਨਿਆ ਜਾਂਦਾ ਹੈ ਕਿ ਬੁਢਾਪੇ ਦੇ ਨਾਲ, ਰਾਮ ਰਹੀਮ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਵਿਗੜ ਰਹੀ ਹੈ। ਇਸ ਕਾਰਨ ਉਸਨੂੰ ਪਿਛਲੇ 26 ਦਿਨਾਂ ਵਿੱਚ ਚੌਥੀ ਵਾਰ ਜੇਲ੍ਹ ਤੋਂ ਬਾਹਰ ਲਿਜਾਇਆ ਗਿਆ ਹੈ।