ਬ੍ਰੇਕਿੰਗ – ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਅੱਗੇ ਜਤਾਇਆ ਇਤਰਾਜ਼

TeamGlobalPunjab
2 Min Read

ਚੰਡੀਗੜ੍ਹ  – ਕਾਂਗਰਸ ਪਾਰਟੀ ਦੇ ਨੇਤਾਵਾਂ ਨੇ  ਚੋਣ ਕਮਿਸ਼ਨ ਦੇ ਅੱਗੇ  ਪੰਜਾਬ ਚ  ਐਨਫੋਰਸਮੈਂਟ ਡਾਇਰੈਕਟੋਰੇਟ  ਵੱਲੋਂ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਇਤਰਾਜ਼ ਦਰਜ ਕਰਵਾਇਆ ਹੈ।

 

ਕਾਂਗਰਸੀ ਲੀਡਰ ਇਸ ਸਮੇਂ ਮੀਟਿੰਗ ਦੇ ਜ਼ਰੀਏ ਚੋਣ ਕਮਿਸ਼ਨ ਦੇ ਸਾਹਮਣੇ ਆਪਣਾ ਪੱਖ ਰੱਖ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਮਾਹੌਲ ਵਿੱਚ ਇਸ ਤਰੀਕੇ ਨਾਲ ਈਡੀ ਵੱਲੋਂ ਛਾਪੇਮਾਰੀ ਤੋੰ ਜ਼ਾਹਰ ਹੁੰਦਾ ਹੈ ਕਿ ਸਾਰਾ ਮਾਮਲਾ ਸਿਆਸੀ ਬਦਲਾਖੋਰੀ ਦਾ ਹੀ ਹੇੈ।

 

- Advertisement -

 

 

 

- Advertisement -

 

 

 

 

 

 

 

 

 

 

ਦੱਸ ਦੇਈਏ ਕਿ ਮੌਜੂਦਾ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਤੇ ਰਿਸ਼ਤੇਦਾਰ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਰੇਡ ਵਿੱਚ 10 ਕਰੋਡ਼   ਨਗਦ ਬਰਾਮਦਗੀ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਕ ਪਾਸੇ ਜਿੱਥੇ ਵਿਰੋਧੀ ਧਿਰਾਂ ਵੱਲੋਂ ਚੰਨੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਰਾਹੁਲ ਗਾਂਧੀ ਸਮੇਤ ਸਾਰੀ ਕਾਂਗਰਸ ਪਾਰਟੀ ਚੰਨੀ ਦੀ ਪਿੱਠ ਤੇ ਆ ਗਈ ਹੈ । ਕਾਂਗਰਸੀ ਲੀਡਰਾਂ ਦਾ ਕਹਿਣਾ ਹੈ  ਕੀ ਇਸ ਤਰ੍ਹਾਂ ਦੀ ਛਾਪੇਮਾਰੀ ਕਰਕੇ  ਦਬਾਉਣ ਦੀ ਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ । ਮੁੱਖ ਮੰਤਰੀ ਚੰਨੀ ਨੇ ਖ਼ੁਦ ਇਹ ਗੱਲ ਕਹੀ ਕਿ ਇਸ ਛਾਪੇਮਾਰੀ ਪਿੱਛੇ ਸਿਆਸੀ ਬਦਲਾਖੋਰੀ ਦੀ ਭਾਵਨਾ ਨਹੀਂ ਹੈ।

 

ਚੋਣ ਕਮਿਸ਼ਨਰ ਕਾਂਗਰਸੀ ਲੀਡਰਾਂ ਦੀ ਵਰਚੁਅਲ ਮੀਟਿੰਗ ਇਸ ਵਕਤ ਜਾਰੀ ਹੈ ।

Share this Article
Leave a comment