BREAKING : ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਉਡਾਣਾਂ ‘ਤੇ ਪਾਬੰਦੀ ਨੂੰ ਇੱਕ ਮਹੀਨੇ ਲਈ ਹੋਰ ਵਧਾਇਆ

TeamGlobalPunjab
1 Min Read

ਓਟਾਵਾ : ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ‌ ‘ਤੇ ਲੱਗੀ ਪਾਬੰਦੀ ਨੂੰ ਇੱਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਇਹ ਪਾਬੰਦੀ ਹੁਣ 21 ਜੂਨ ਤੱਕ ਲਾਗੂ ਰਹੇਗੀ।

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਓਮਰ ਅਲਘਾਬਰਾ ਨੇ ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ। ਇਹ ਫ਼ੈਸਲਾ ਦੋਹਾਂ ਦੇਸ਼ਾਂ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਲਿਆ ਗਿਆ ਹੈ।

ਇਹ ਫ਼ੈਸਲਾ ਨਿੱਜੀ ਅਤੇ ਕਮਰਸ਼ੀਅਲ ਦੋਹਾਂ ਤਰ੍ਹਾਂ ਦੀਆਂ ਫਲਾਈਟਸ ਤੇ ਪਹਿਲਾਂ ਵਾਂਗ ਲਾਗੂ ਰਹੇਗਾ।

 

Share This Article
Leave a Comment