BREAKING : ਬਠਿੰਡਾ ਵਿਖੇ 8 ਲੱਖ ਦੇ ਗਹਿਣੇ ਲੁੱਟਣ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ

TeamGlobalPunjab
2 Min Read

ਬਠਿੰਡਾ : ਬੀਤੇ ਦਿਨ ਬਠਿੰਡਾ ਵਿਖੇ ਹੋਈ ਲੱਖਾਂ ਦੀ ਲੁੱਟ ਦੇ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ । ਪੁਲਿਸ ਅਨੁਸਾਰ ਇਸ ਮਾਮਲੇ ਦੇ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਪਤੀ-ਪਤਨੀ ਹਨ।  ਪੁਲਿਸ ਅਨੁਸਾਰ ਸੀ ਆਈ ਏ ਸਟਾਫ-1 ਨੇ ਇਸ ਮਾਮਲੇ ਨੂੰ 24 ਘੰਟੇ ਦੇ ਅੰਦਰ-ਅੰਦਰ ਹੱਲ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

 

 

ਪੁਲਿਸ ਅਨੁਸਾਰ ਲੁੱਟ ’ਚ ਸ਼ਾਮਲ ਪਤੀ ਪਤਨੀ ਨੂੰ ਘਰ ਦੀਆਂ ਲੋੜਾਂ ਅਤੇ ਨਸ਼ਿਆਂ ਦੀ ਪੂਰਤੀ ਨੇ ਇਸ ਰਾਹ ਪਾਇਆ ਹੈ। ਲਾਕਡਾਊਨ ਉਪਰੰਤ ਜਦੋਂ ਰੁਜਗਾਰ ਤੇ ਸੰਕਟ ਆ ਗਿਆ ਤਾਂ ਦੋਵਾਂ ਜੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਫੈਸਲਾ ਲਿਆ ਜਿਸ ਤਹਿਤ ਉਹ ਬੀਤੇ ਕੱਲ੍ਹ ਸੋਨਾ ਲੁੱਟਣ ਪਿੱਛੋਂ ਫਰਾਰ ਹੋ ਗਏ ਸਨ। ਪੁਲਿਸ ਅਨੁਸਾਰ ਦੋਵਾਂ ਜਣਿਆਂ ਵੱਲੋਂ ਕੀਤੀ ਇਹ ਪਹਿਲੀ ਵਾਰਦਾਤ ਹੈ ਜਦੋਂਕਿ ਉਨ੍ਹਾਂ ਦਾ ਪਹਿਲਾਂ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ।

ਅੱਜ ਇਸ ਮਾਮਲੇ ’ਚ ਗ੍ਰਿਫਤਾਰ ਸਨੀ ਕੁਮਾਰ ਪੁੱਤਰ ਅਮੀਰ ਚੰਦ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਉਰਫ ਨੂਰ ਵਾਸੀਅਨ ਜੋਗੀ ਨਗਰ ਬਠਿੰਡਾ ਤੋਂ ਮੁਢਲੀ ਪੁੱਛ ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਏੇ ਹਨ। ਸਨੀ ਕੁਮਾਰ ਆਟੋ ਰਿਕਸ਼ਾ ਚਲਾਉਂਦਾ ਸੀ ਜਦੋਂਕਿ ਸਰਬਜੀਤ ਕੌਰ ਪੇਸ਼ੇ ਤੋਂ ਡਾਂਸਰ ਹੈ ਜਿਸ ਦੇ ਸਹਾਰੇ ਉਨ੍ਹਾਂ ਦਾ ਘਰ ਅਤੇ ਨਸ਼ਾ ਪੱਤਾ ਚੱਲਦਾ ਸੀ।

ਦੱਸ ਦਈਏ ਕਿ ਬੀਤੇ ਦਿਨ ਬਠਿੰਡਾ ਦੇ ਪੋਸਟ ਆਫਿਸ ਰੋਡ ‘ਤੇ ਸਥਿਤ ਇੱਕ ਜਿਊਲਿਰੀ ਦੀ ਦੁਕਾਨ ਤੋਂ ਗਾਹਕ ਬਣ ਕੇ ਆਏ ਇਸ ਪਤੀ-ਪਤਨੀ ਨੇ ਦੁਕਾਨਦਾਰ ਤੋਂ 150 ਗ੍ਰਾਮ ਸੋਨੇ ਦੇ ਗਹਿਣੇ ਖੋਹ ਲਏ ਸਨ। ਇਸ ਸ਼ਾਤਰ ਜੋੜੇ ਵੱਲੋਂ ਦੁਕਾਨਦਾਰ ਦੀਆਂ ਅੱਖਾਂ ਵਿੱਚ ਸਪ੍ਰੇਅ ਪਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

(ਕੱਲ੍ਹ ਦੀ ਤਸਵੀਰ : ਪੀੜਤ ਦੁਕਾਨਦਾਰ)

Share This Article
Leave a Comment