ਲੁਧਿਆਣਾ (ਰਜਿੰਦਰ ਅਰੋੜਾ) : ਪੰਜਾਬ ਭਾਜਪਾ ਵਿੱਚ ਵੀ ਸਭ ਕੁਝ ਠੀਕ ਨਹੀਂ ਚੱਲ ਰਿਹਾ। ਪਾਰਟੀ ਆਪਣੇ ਸੀਨੀਅਰ ਆਗੂਆਂ ਨੂੰ ਧੜਾਧੜ ਕਾਰਨ ਦੱਸੋ ਨੋਟਿਸ ਜਾਰੀ ਕਰ ਰਹੀ ਹੈ। ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਤੋਂ ਬਾਅਦ ਹੁਣ ਲੁਧਿਆਣਾ ਦੇ ਸਾਬਕਾ ਡਿਪਟੀ ਮੇਅਰ ਅਤੇ ਸੀਨੀਅਰ ਭਾਜਪਾ ਨੇਤਾ ਆਰ. ਡੀ. ਸ਼ਰਮਾ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਆਰ. ਡੀ. ਸ਼ਰਮਾ ਨੇ ਲੁਧਿਆਣਾ ਵਿੱਚ ਅਨਿਲ ਜੋਸ਼ੀ ਦੀ ਇੱਕ ਸਟਰੀਟ ਮੀਟਿੰਗ ਕੀਤੀ ਸੀ। ਆਰ.ਡੀ. ਸ਼ਰਮਾ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੁੱਕੀ ਸੀ। ਸ਼ਰਮਾ ਨੂੰ ਵੀ ਜੋਸ਼ੀ ਦੀ ਹੀ ਤਰ੍ਹਾਂ ਪਾਰਟੀ ਦੀਆਂ ਨੀਤੀਆਂ ਦੇ ਵਿਰੁੱਧ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਨੋੋਟਿਸ ਜਾਰੀ ਹੋਇਆ ਹੈ।