ਬਰੈਂਪਟਨ : ਬਰੈਂਪਟਨ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਬੀਤੀ ਰਾਤ 10:40 ‘ਤੇ ਕੁਈਨ ਸਟਰੀਟ ਵੈਸਟ ‘ਤੇ ਨੈਲਸਨ ਰੋਡ ਇਲਾਕੇ ਵਿੱਚ ਸਥਿਤ ਇੱਕ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਨੂੰ ਬੁਝਾਉਣ ਲਈ ਐਮਰਜੈਂਸੀ ਅਮਲੇ ਨੂੰ ਕੌਲ ਕਰਕੇ ਸੱਦਿਆ ਗਿਆ। ਫਾਇਰਫਾਈਟਰਜ਼ ਕੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ਵਿੱਚ ਕਾਮਯਾਬ ਰਹੇ ਪਰ ਉਸ ਸਮੇਂ ਤੱਕ ਘਰ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ।
ਅੱਗ ਬੁਝਾਉਣ ਦੇ ਬਾਅਦ ਜਦੋਂ ਘਰ ਦੀ ਜਾਂਚ ਕੀਤੀ ਗਈ ਤਾਂ ਅੰਦਰੋਂ ਦੋ ਲਾਸ਼ਾ ਮਿਲੀਆਂ। ਜਿੰਨ੍ਹਾਂ ਦੀ ਪਹਿਚਾਣ ਖਬਰ ਪੜ੍ਹਨ ਤੱਕ ਨਹੀਂ ਹੋ ਸਕੀ। ਮ੍ਰਿਤਕਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਉਨਟਾਰੀਓ ਫਾਇਰ ਮਾਰਸ਼ਲ ਅਤੇ ਪੀਲ ਪੁਲੀਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।