ਕੈਨੇਡਾ ਦੇ ਪਹਿਲੇ ਦਸਤਾਰਧਾਰੀ ਐੱਮ.ਪੀ. ਦੇ ਨਾਮ ‘ਤੇ ਰੱਖਿਆ ਗਿਆ ਬਰੈਂਪਟਨ ਦੀ ਪਾਰਕ ਦਾ ਨਾਮ

TeamGlobalPunjab
2 Min Read

ਬਰੈਂਪਟਨ: ਕੈਨੇਡਾ ਦੇ ਪਹਿਲੇ ਦਸਤਾਰਧਾਰੀ ਐੱਮ.ਪੀ. ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਬਰੈਂਪਟਨ ਦੀ ਇੱਕ ਪਾਰਕ ਦਾ ਨਾਮ ਮਾਣਯੋਗ ਗੁਰਬਖਸ਼ ਸਿੰਘ ਮੱਲ੍ਹੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਗੁਰਬਖਸ਼ ਸਿੰਘ ਮੱਲ੍ਹੀ ਨਾਂ ਸਿਰਫ ਕੈਨੇਡਾ ਦੇ ਪਹਿਲੇ ਦਸਤਾਰਥਾਰੀ ਸਿੱਖ ਐਮਪੀ ਬਣੇ ਬਲਕਿ 6 ਵਾਰ ਉਹ ਐੱਮ.ਪੀ. ਦੇ ਅਹੁਦੇ ਤੋਂ ਜਿੱਤ ਪ੍ਰਾਪਤ ਕਰਦੇ ਆਏ ਅਤੇ ਲਗਾਤਾਰ 18 ਸਾਲ ਉਨ੍ਹਾਂ ਨੇ ਐੱਮ.ਪੀ. ਵਜੋਂ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ।

ਉਨ੍ਹਾਂ ਦੇ ਐੱਮ.ਪੀ. ਚੁਣੇ ਜਾਣ ਤੋਂ ਬਾਅਦ ਕੈਨੇਡਾ ਦੀ ਪਾਰਲੀਮੈਂਟ ਵਿੱਚ ਕਾਨੂੰਨ ਪਾਸ ਕੀਤਾ ਗਿਆ ਅਤੇ ਦਸਤਾਰ ਬੰਨ੍ਹ ਕੇ ਪਾਰਲੀਮੈਂਟ ‘ਚ ਆਉਣ ਦੀ ਇਜਾਜ਼ਤ ਦਿੱਤੀ ਗਈ। ਉਨ੍ਹਾਂ ਦੀ ਸੇਵਾ ਅਤੇ ਯਤਨਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਨਾਮ ਤੇ ਬਰੈਂਪਟਨ ਦੇ ਪਾਰਕ ਦਾ ਨਾਮ ਰੱਖਿਆ ਗਿਆ ਹੈ।

ਬਰੈਂਪਟਨ ਸਿਟੀ ਕੌਂਸਲ ‘ਚ ਕੌਂਸਲਰ ਹਰਕੀਰਤ ਸਿੰਘ ਵੱਲੋਂ ਮੋਸ਼ਨ ਪਾਇਆ ਗਿਆ ਅਤੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਿਸ ਦੇ ਚਲਦਿਆਂ ਬਰੈਂਪਟਨ ਵਿਖੇ 50 ਬਰਲਵੁੱਡ ਰੋਡ (Burlwood Road) ‘ਤੇ ਸਥਿਤ ਰਾਫਸੋਡੀ ਪਾਰਕ (Rhapsody Park) ਦਾ ਨਾਮ ਹੋਨਰੇਬਲ ਗੁਰਬਕਸ਼ ਸਿੰਘ ਮੱਲ੍ਹੀ ਦੇ ਨਾਮ ਤੇ ਰੱਖਿਆ ਗਿਆ।

ਇਸ ਮੌਕੇ ਮੇਅਰ ਪੈਟ੍ਰਿਕ ਬ੍ਰਾਊਨ ਰਿਜਨਲ ਕੋਂਸਲਰ ਗਰਪ੍ਰੀਤ ਢਿੱਲੋਂ, ਕੋਂਸਲਰ ਹਰਕੀਰਤ ਸਿੰਘ ਕੋਂਸਲਰ ਸੈਂਡੋਸ ਅਤੇ ਲਿਬਰਲ ਪਾਰਟੀ ਲੀਡਰ ਓਨਟਾਰੀਓ ਮਿਸਟਰ ਡੈਲ ਡੁਕਾ ਅਤੇ ਬਰੈਂਪਟਨ ਦੇ ਐਮਪੀਸ ਦੇ ਨੁਮਾਇੰਦੇ ਖਾਸ ਤੌਰ ਤੇ ਹਾਜ਼ਰ ਹੋਏ।

Share This Article
Leave a Comment