ਲੰਡਨ: ਕੋਰੋਨਾ ਵਾਇਰਸ ਤੋਂ ਜੰਗ ਜਿੱਤ ਚੁੱਕੇ ਬ੍ਰਿਟੇਨ ਦੇ ਪ੍ਰਧਾਨ ਮੌਤਰੀ ਬੋਰਿਸ ਜੌਨਸਨ ਨੇ ਦੱਸਿਆ ਹੈ ਕਿ ਲੰਡਨ ਦੇ ਡਾਕਟਰਾਂ ਨੇ ਇਕ ਸਮੇਂ ਉਨ੍ਹਾਂ ਦੀ ਮੌਤ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਸੀ। ਬੋਰਿਸ ਜੌਹਨਸਨ ‘ਚ 26 ਮਾਰਚ ਨੂੰ ਕਰੋਨਾ ਦੇ ਲੱਛਣ ਦਿਖਾਈ ਦਿੱਤੇ ਸਨ। ਇਸ ਪਿੱਛੋਂ ਉਹ ਸੈਲਫ ਕੁਆਰੰਟਾਈਨ ਵਿਚ ਚਲੇ ਗਏ ਸਨ। ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਹ 3 ਦਿਨ ਤਕ ਆਈਸੀਯੂ ਵਿਚ ਰਹੇ ਸਨ।
ਇਕ ਇੰਟਰਵਿਊ ‘ਚ ਜੌਹਨਸਨ ਨੇ ਦੱਸਿਆ ਕਿ ਸੱਤ ਅਪ੍ਰੈਲ ਨੂੰ ਸੇਂਟ ਥਾਮਸ ਹਸਪਤਾਲ ਦੇ ਆਈਸੀਯੂ ਵਿਚ ਪਹੁੰਚਣ ਤੋਂ ਬਾਅਦ ਮੈਨੂੰ ਕਈ ਲੀਟਰ ਆਕਸੀਜਨ ਦਿੱਤੀ ਗਈ ਪਰ ਮੇਰੀ ਸਿਹਤ ਵਿਚ ਕੋਈ ਖ਼ਾਸ ਸੁਧਾਰ ਦਿਖਾਈ ਨਹੀਂ ਦੇ ਰਿਹਾ ਸੀ। ਉਹ ਸਮਾਂ ਕਾਫੀ ਮੁਸ਼ਕਲ ਸੀ ਮੇਰੀ ਹਾਲਤ ਬਹੁਤ ਖਰਾਬ ਸੀ।
ਡਾਕਟਰਾਂ ਕੋਲ ਹਰ ਚੀਜ ਦਾ ਹੱਲ ਸੀ ਕਿ ਜੇਕਰ ਕੁਝ ਗਲਤ ਹੋਇਆ ਤਾਂ ਕੀ ਕਰਨਾ ਚਾਹੀਦਾ ਹੈ ਉਨ੍ਹਾਂ ਨੇ ਮੇਰੀ ਮੌਤ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਸੀ। ਉਨ੍ਹਾ ਦੱਸਿਆ ਕਿ ਕੁਝ ਦਿਨਾਂ ਵਿਚ ਮੇਰੀ ਹਾਲਤ ਇਸ ਕਦਰ ਵਿਗੜ ਗਈ। ਮੈਨੂੰ ਯਾਦ ਹੈ। ਕਿ ਮੈਂ ਨਿਰਾਸ਼ ਮਹਿਸੂਸ ਕਰ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਠੀਕ ਕਿਉਂ ਨਹੀਂ ਹੋ ਰਿਹਾ। ਉਨ੍ਹਾ ਦੱਸਿਆ ਕਿ ਸਭ ਤੋਂ ਬੁਰਾ ਸਮਾਂ ਉਦੋਂ ਆਇਆ ਜਦੋਂ 50-50 ਦੀ ਸਥਿਤੀ ਬਣ ਗਈ। ਉਨ੍ਹਾਂ ਨੇ ਮੇਰੇ ਵਿੰਡ ਪਾਈਪ ਦੇ ਹੇਠਾਂ ਇਕ ਟਿਊਬ ਲਗਾਈ। ਮੈਨੂੰ ਲੱਗਾ ਕਿ ਇਸ ਬਿਮਾਰੀ ਦੀ ਕੋਈ ਦਵਾਈ ਨਹੀਂ ਹੈ, ਕੋਈ ਇਲਾਜ ਨਹੀਂ ਹੈ। ਮੈਂ ਇਸ ਤੋਂ ਕਿਵੇਂ ਠੀਕ ਹੋਵਾਂਗਾ। ਮੈਂ ਕਿਸਮਤ ਵਾਲਾ ਹਾਂ ਕਿ ਇਸ ਬਿਮਾਰੀ ਤੋਂ ਠੀਕ ਹੋ ਗਿਆ ਜਦਕਿ ਕਈ ਹੋਰ ਲੋਕ ਹੁਣ ਵੀ ਪੀੜਤ ਹਨ।