ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਪਤਨੀ ਨੇ ਦਿੱਤਾ ਧੀ ਨੂੰ ਜਨਮ

TeamGlobalPunjab
1 Min Read

ਲੰਦਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਪਤਨੀ ਕੈਰੀ ਨੇ ਧੀ ਨੂੰ ਜਨਮ ਦਿੱਤਾ ਹੈ। ਜਾਨਸਨ ਦੇ ਦਫ਼ਤਰ ਨੇ ਕਿਹਾ ਹੈ ਕਿ ਬੱਚੀ ਸਿਹਤਮੰਦ ਹੈ ਅਤੇ ਇਹ ਦੋਵਾਂ ਦਾ ਦੂਜਾ ਬੱਚਾ ਹੈ।

ਇਸ ਤੋਂ ਪਹਿਲਾਂ ਬੋਰਿਸ ਤੇ ਕੈਰੀ ਦਾ ਇਕ ਪੁੱਤਰ ਵੀ ਹੈ, ਜਿਸ ਦਾ ਜਨਮ ਅਪ੍ਰੈਲ 2020 ਵਿਚ ਹੋਇਆ ਸੀ। ਜੌਹਨਸਨ ਨੂੰ ਆਪਣੇ ਪਹਿਲੇ ਵਿਆਹਾਂ ਤੋਂ 5 ਬੱਚੇ ਹਨ।

ਦੱਸਣਯੋਗ ਹੈ ਕਿ ਬੋਰਿਸ ਜੌਹਨਸਨ ਨੇ ਕੈਰੀ ਸਾਈਮੰਡਸ ਨਾਲ ਵੈਸਟਮਿੰਸਟਰ ਕੈਥਰੇਡ ‘ਚ ਇਕ ਗੁਪਤ ਸਮਾਗਮ ‘ਚ 33 ਸਾਲਾ ਕੈਰੀ ਨਾਲ ਚੁੱਪ-ਚੁਪੀਤੇ ਵਿਆਹ ਕਰਵਾਇਆ ਸੀ।

Share This Article
Leave a Comment