ਲਾਕਡਾਊਨ : ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਇਆ ਇਹ ਨਾਮਵਰ ਕਲਾਕਾਰ, ਲੋੜਵੰਦਾਂ ਵਿੱਚ ਵੰਡਿਆ ਰਾਸ਼ਨ

TeamGlobalPunjab
2 Min Read

ਮੁੰਬਈ : ਕੋਰੋਨਾਵਾਇਰਸ ਦੇ ਕਹਿਰ ਨੂੰ ਅੱਗੇ ਵਧਣ ਤੋਂ ਰੋਕਣ ਲਈ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ 21 ਦਿਨਾਂ ਦਾ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਦੇਸ਼ ਭਰ ਵਿੱਚ ਸਾਰਾ ਕੰਮ ਕਾਜ ਪੂਰੀ ਤਰ੍ਹਾਂ ਬੰਦ ਪਿਆ ਹੈ। ਇਸ ਮੁਸੀਬਤ ਵਿੱਚ ਦੇਸ਼ ਦੀਆਂ ਕਈ ਨਾਮਵਰ ਹਸਤੀਆਂ ਵੱਲੋਂ ਗਰੀਬ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮੁਸੀਬਤ ਦੀ ਘੜੀ ਵਿੱਚ ਪੰਜਾਬੀ ਅਤੇ ਬਾਲੀਵੁੱਡ ਕਲਾਕਾਰ ਮੀਕਾ ਸਿੰਘ ਵੀ ਗਰੀਬ ਤੇ ਲੋੜਵੰਦ ਲੋਕਾਂ ਲਈ ਮਸ਼ੀਹਾ ਬਣ ਕੇ ਮਦਦ ਲਈ ਅੱਗੇ ਆਏ ਹਨ। ਬੀਤੇ ਦਿਨੀਂ ਮੀਕਾ ਸਿੰਘ ਨੇ ਮੁੰਬਈ ਵਿੱਚ ਲਾਕਡਾਊਨ ਨਾਲ ਪ੍ਰਭਾਵਿਤ ਤੇ ਲੋੜਵੰਦ ਲੋਕਾਂ ਦੇ ਘਰ-ਘਰ ਰਾਸ਼ਨ ਪਹੁੰਚਾ ਕੇ ਉਨ੍ਹਾਂ ਦੀ ਮਦਦ ਕੀਤੀ ਹੈ ਤੇ ਲੋਕਾਂ ਨੂੰ ਅਜਿਹੇ ਕੰਮਾਂ ਲਈ ਜਾਗਰੂਕ ਤੇ ਪ੍ਰੇਰਿਤ ਕਰਨ ਲਈ ਇਸ ਦੀ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਨ ਮੀਡੀਆ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆ ਸਕਣ।

https://www.instagram.com/p/B-WeMhCp8Nq/?utm_source=ig_web_copy_link

ਦੱਸ ਦਈਏ ਕਿ ਮੁੰਬਈ ਵਿੱਚ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਇੱਕ ਵੱਡਾ ਤਬਕਾ ਗਰੀਬ ਮਜ਼ਦੂਰਾਂ ਦਾ ਰਹਿੰਦਾ ਹੈ। ਲਾਕਡਾਊਨ ਕਾਰਨ ਇਹ ਲੋਕ ਆਪਣੇ ਘਰਾਂ ਵਿੱਚ ਬੰਦ ਹਨ ਤੇ ਇਸ ਸਥਿਤੀ ਵਿੱਚ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ। ਅਜਿਹੇ ਲੋਕਾਂ ਵਿਚਕਾਰ ਮੀਕਾ ਸਿੰਘ ਇੱਕ ਮਸ਼ੀਹਾ ਬਣ ਕੇ ਪਹੁੰਚੇ ਹਨ। ਮੀਕਾ ਸਿੰਘ ਨੇ ਇਸ ਇਲਾਕੇ ਵਿੱਚ ਗਰੀਬ ਤੇ ਲੋੜਵੰਦ ਲੋਕਾਂ ਵਿੱਚ ਰਾਸ਼ਨ ਵੰਡਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਬਜ਼ੀਆਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਮੀਕਾ ਸਿੰਘ ਆਪਣੇ ਇੱਕ ਐੱਨਜੀਓ ਦੇ ਜ਼ਰੀਏ ਹਮੇਸ਼ਾ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ। ਇਸ ਐੱਨਜੀਓ ਜ਼ਰੀਏ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕਈ ਕੰਮ ਕੀਤੇ ਜਾ ਰਹੇ ਹਨ। ਜਿਸ ਤਹਿਤ ਲੜਕੀਆਂ ਨੂੰ  ਸਿਲਾਈ, ਕਢਾਈ ਤੇ ਬੁਨਾਈ ਦੇ ਕੋਰਸ ਕਰਵਾਏ ਜਾਂਦੇ ਹਨ। ਇਸ ਸੰਸਥਾ ਦੀ ਮਦਦ ਨਾਲ ਹੀ ਮੀਕਾ ਸਿੰਘ ਲਾਕਡਾਊਨ ਦੌਰਾਨ ਪ੍ਰਭਾਵਿਤ ਲੋਕਾਂ ਦੀ ਮਦਦ ਵੀ ਕਰ ਰਹੇ ਹਨ।

 


Share This Article
Leave a Comment