ਮਹਰੂਮ ਕਲਾਕਾਰ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਮੁੰਬਈ ਦੇ ਹਿੰਦੁਜਾ ਹਸਪਤਾਲ ਵਿੱਚ 28 ਅਗਸਤ ਨੂੰ ਸੀਨੇ ਵਿੱਚ ਦਰਦ, ਹਾਈ ਬਲੌਡ ਪ੍ਰੇਸ਼ਰ ਅਤੇ ਹਾਈ ਸ਼ੂਗਰ ਕਾਰਨ ਉਹ ਹਸਪਤਾਲ ਵਿੱਚ ਸਨ ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਸਾਇਰਾ ਬਾਨੋ ਦੇ ਕਰੀਬੀ ਫ਼ੈਜ਼ਲ ਫਾਰੂਕੀ ਨੇ ਐਤਵਾਰ ਨੂੰ ਦਿੱਤੀ।
ਫ਼ੈਜ਼ਲ ਫਾਰੂਕੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ, ”ਸਾਇਰਾ ਜੀ, ਹੁਣ ਠੀਕ ਹਨ। ਉਨ੍ਹਾਂ ਨੂੰ ਹਸਪਤਾਲ ‘ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਹ ਆਰਾਮ ਕਰ ਰਹੀ ਹੈ। ਤੁਹਾਡੀਆਂ ਪ੍ਰਾਰਥਾਨਾਵਾਂ ਲਈ ਧੰਨਵਾਦ।” ਇਸ ਤੋਂ ਪਹਿਲਾਂ ਹਪਸਤਾਲ ਦੇ ਡਾਕਟਰਾਂ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਸਾਇਰਾ ਬਾਨੋ ਨੂੰ ਦਿਲ ਦੀ ਬਿਮਾਰੀ ਹੈ, ਜਿਸ ਨੂੰ ਕੋਰੋਨਰੀ ਸਿੰਡਰੋਮ ਕਹਿੰਦੇ ਹਨ।
ਸਾਇਰਾ ਬਾਨੋ ਦੇ ਪਤੀ ਦਿਲੀਪ ਕੁਮਾਰ ਦਾ 7 ਜੁਲਾਈ ਨੂੰ 98 ਸਾਲ ਦੀ ਉਮਰ ’ਚ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ।