ਸੋਸ਼ਲ ਮੀਡੀਆ ਦੀ ਆਦਤ ਕਈ ਵਾਰ ਲੋਕਾਂ ‘ਤੇ ਇੰਨੀ ਭਾਰੀ ਪੈ ਜਾਂਦੀ ਹੈ ਕਿ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। 32 ਸਾਲ ਦੀ ਸੋਫੀਆ ਚੇਓਗ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਫਾਲੋਅਰਜ਼ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ‘ਚ ਜਾਨ ਤੋਂ ਹੱਥ ਧੋਣੇ ਪਏ ਹਨ।ਦੱਸਿਆ ਜਾ ਰਿਹਾ ਹੈ ਕਿ ਸੋਫੀਆ ਐਡਵੇਂਚਰਜ਼ ਸੈਲਫੀ ਲੈਣ ਦੌਰਾਨ ਉਚਾਈ ਤੋਂ ਹੇਠਾਂ ਡਿੱਗ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਹਾਦਸਾ ਹਾ ਪਾਕ ਲਾਇ ਵਿੱਚ Pineapple ਪਹਾੜ ਨੇੜੇ ਵਾਪਰਿਆ। ਇਹ ਮਾਮਲਾ ਹੁਣ ਸੋਸ਼ਲ ਮੀਡੀਆ ਦੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਸੋਫੀਆ ਨੂੰ ਹਾਦਸੇ ਤੋਂ ਬਾਅਦ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੋਫੀਆ ਵਾਟਰਫਾਲ ਦੇ ਉਪਰੀ ਹਿੱਸੇ ‘ਤੇ ਪਹੁੰਚ ਕੇ ਸੈਲਫੀ ਪੋਜ਼ ਬਣਾ ਰਹੀ ਸੀ ਉਦੋਂ ਹੀ ਉਸ ਦਾ ਬੈਲੇਂਸ ਵਿਗੜ ਗਿਆ ਹੈ ਅਤੇ ਉਹ 16 ਫੁੱਟ ਹੇਠਾਂ ਤਲਾਅ ਵਿਚ ਡਿੱਗ ਗਈ। ਇਸ ਦੌਰਾਨ ਸੋਫੀਆ ਚੇਅੰਗ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਸੋਫੀਆ ਦੀ ਪਛਾਣ ਸੋਸ਼ਲ ਮੀਡੀਆ ‘ਤੇ ਇਕ ਦਲੇਰ ਔਰਤ ਵਜੋਂ ਹੋਈ। ਉਹ ਪਹਾੜਾਂ ‘ਤੇ ਕੀਤੇ ਆਪਣੇ ਸਾਹਸ ਦੀਆਂ ਤਸਵੀਰਾਂ ਇੰਸਟਾਗ੍ਰਾਮ’ ਤੇ ਸ਼ੇਅਰ ਕਰਦੀ ਸੀ।