ਅਦਾਕਾਰ ਦਿਲੀਪ ਕੁਮਾਰ ਨੂੰ ਸਾਹ ਲੈਣ ’ਚ ਤਕਲੀਫ, ਹਿੰਦੂਜਾ ਹਸਪਤਾਲ  ‘ਚ ਕਰਵਾਇਆ ਗਿਆ ਦਾਖ਼ਲ

TeamGlobalPunjab
1 Min Read

ਮੁੰਬਈ: ਮਹਾਨ ਅਦਾਕਾਰ ਦਿਲੀਪ ਕੁਮਾਰ ਨੂੰ ਸਾਹ ਲੈਣ ’ਚ ਤਕਲੀਫ ਮਗਰੋਂ  ਹਿੰਦੂਜਾ ਹਸਪਤਾਲ  ‘ਚ ਦਾਖ਼ਲ ਕਰਵਾਇਆ ਗਿਆ ਹੈ। ਕਰੀਬ 10 ਦਿਨ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇੱਥੇ ਉਨ੍ਹਾਂ ਦੇ ਫੇਫੜਿਆਂ ‘ਚ ਪਾਣੀ ਭਰਨ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ। ਅਜਿਹੇ ‘ਚ ਜਲਦੀ-ਜਲਦੀ ਉਨ੍ਹਾਂ ਦੇ ਹਸਪਤਾਲ ‘ਚ ਦਾਖਲ ਹੋਣ ਦੀਆਂ ਖ਼ਬਰਾਂ ਨਾਲ ਫੈਨਜ਼ ਦੇ ਦਿਲ ‘ਚ ਭਾਰੀ ਚਿੰਤਾ ਹੈ। ਉਹ ਲਗਾਤਾਰ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਦੁਆ ਕਰ ਰਹੇ ਹਨ।

ਦਿਲੀਪ ਕੁਮਾਰ ਦੇ ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਦਿਲੀਪ ਕੁਮਾਰ ਦੇ ਟਵਿੱਟਰ ਹੈਂਡਲ ਤੋਂ ਅਦਾਕਾਰ ਦੀ ਸਿਹਤ ਬਾਰੇ ਦੱਸਿਆ ਹੈ। ਇੱਕ ਟਵੀਟ ਵਿਚ ਫੈਸਲ ਫਾਰੂਕੀ ਨੇ ਕਿਹਾ, ”ਅਦਾਕਾਰ ਨੂੰ ਉਮਰ ਨਾਲ ਜੁੜੇ ਮਸਲਿਆਂ ਕਾਰਨ ਹਿੰਦੂਜਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦਿਲੀਪ ਸਾਹਿਬ ਦੀ ਉਮਰ 98 ਸਾਲ ਹੈ, ਜਿਸ ਕਾਰਨ ਉਨ੍ਹਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਲੀਪ ਸਾਹਿਬ ਨੇ ਤੁਹਾਡੇ ਪਿਆਰ ਅਤੇ ਅਰਦਾਸਾਂ ਦੀ ਸਰਾਹਨਾ ਕੀਤੀ ਹੈ।’ ਫਾਰੂਕ ਦੇ ਇਸ ਟਵੀਟ ਤੋਂ ਇਹ ਵੀ ਸਪਸ਼ੱਟ ਹੋ ਗਿਆ ਹੈ ਕਿ ਹੁਣ ਦਿਲੀਪ ਕੁਮਾਰ ਪਹਿਲਾਂ ਨਾਲੋਂ ਠੀਕ ਹਨ।

Share This Article
Leave a Comment