ਮੁੰਬਈ-: ਬਾਲੀਵੁੱਡ ਅਭਿਨੇਤਰੀ ਦੀਆ ਮਿਰਜ਼ਾ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਉਹ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਸਾਂਝਾ ਕਰਦੀ ਰਹਿੰਦੀ ਹੈ। ਦੀਆ ਮਿਰਜ਼ਾ ਨੇ ਬੱਚੇ ਦੇ ਹੱਥ ਦੀ ਤਸਵੀਰ ਦੇ ਨਾਲ ਟਵਿੱਟਰ ‘ਤੇ ਘੋਸ਼ਣਾ ਕੀਤੀ। ।ਦੀਆ ਨੇ ਦੱਸਿਆ ਕਿ 14 ਮਈ ਨੂੰ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ, ਜਿਸਦਾ ਨਾਮ ਅਵਿਆਨ ਆਜ਼ਾਦ ਹੈ।
ਦੀਆ ਨੇ ਆਪਣੀ ਪੋਸਟ ‘ਚ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਹੈ ਕਿ ਪਿਛਲੇ ਦੋ ਮਹੀਨੇ ਉਨ੍ਹਾਂ ਲਈ ਕਿੰਨੇ ਮੁਸ਼ਕਲ ਭਰੇ ਰਹੇ। ਕਿਉਂਕਿ ਅਵਯਾਨ ਦਾ ਜਨਮ ਤੈਅ ਸਮੇਂ ਤੋਂ ਪਹਿਲਾਂ ਹੋ ਗਿਆ, ਪਰ ਡਾਕਟਰਾਂ ਨੇ ਬਹੁਤ ਚੰਗੇ ਤੋਂ ਦੀਆ ਦਾ ਕੇਸ ਹੈਂਡਲ ਕੀਤਾ। ਅਦਾਕਾਰਾ ਨੇ ਆਪਣੀ ਪੋਸਟ ‘ਚ ਲਿਖਿਆ, ‘Elizabeth Stone ਦੀ ਇਕ ਕਹਾਵਤ ਮੁਤਾਬਿਕ… ਇਕ ਬੱਚੇ ਨੂੰ ਆਪਣੀ ਜ਼ਿੰਦਗੀ ‘ਚ ਲਿਆਉਣਾ ਮਤਲਬ ਤੁਸੀਂ ਇਸ ਗੱਲ ਨੂੰ ਤੈਅ ਕਰ ਲਿਆ ਹੈ ਕਿ ਤੁਹਾਡਾ ਦਿਲ ਤੁਹਾਡੇ ਸਰੀਰ ਦੇ ਬਾਹਰ ਘੁੰਮ ਰਿਹਾ ਹੈ। ਇਹ ਸ਼ਬਦ ਮੇਰੇ ਤੇ ਵੈਭਵ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਇਕਦਮ ਸਟੀਕ ਹੈ।’