ਕੰਗਨਾ ਰਣੌਤ ਦੀ ਫਿਲਮ ‘ਥਲਾਇਵੀ’ ਰਿਲੀਜ਼ ਹੋਣ ਦੇ ਨਾਲ ਹੀ ਵਿਵਾਦਾਂ ’ਚ ਘਿਰੀ

TeamGlobalPunjab
2 Min Read

ਕੰਗਨਾ ਰਣੌਤ ਦੀ ਫਿਲਮ ‘ਥਲਾਇਵੀ’ ਰਿਲੀਜ਼ ਹੋਣ ਦੇ ਨਾਲ ਹੀ ਵਿਵਾਦਾਂ ’ਚ ਘਿਰ ਗਈ ਹੈ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਜ਼ਿੰਦਗੀ ‘ਤੇ ਬਣੀ ਇਸ ਫਿਲਮ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ AIADMK ਨੇ ਇਤਰਾਜ਼ ਪ੍ਰਗਟਾਇਆ ਹੈ।ਪਾਰਟੀ ਦਾ ਦਾਅਵਾ ਹੈ ਕਿ ਕੁਝ ਸੀਨ ਫਿਲਮ ’ਚ ਇਸ ਤਰ੍ਹਾਂ ਦੇ ਹਨ ਜੋ ਬਹੁਤ ਹੀ ਗ਼ਲਤ ਹਨ। ਪਾਰਟੀ ਦੇ ਨੇਤਾ ਤੇ ਸਾਬਕਾ ਮੰਤਰੀ ਡੀ ਜਯਾਕੁਮਾਰ ਨੇ ਫਿਲਮ ਦੇਖਣ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਇਹ ਫਿਲਮ ਕਾਫੀ ਵਧੀਆ ਤਰੀਕੇ ਨਾਲ ਬਣਾਈ ਗਈ ਹੈ। ਜੇ ਕੁਝ ਸੀਨ ਡਿਲੀਟ ਕਰ ਦਿੱਤੇ ਜਾਣ ਤਾਂ ਇਹ ਬਹੁਤ ਹਿੱਟ ਹੋ ਸਕਦੀ ਹੈ।

ਫਿਲਮ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਸਫਲ ਫਿਲਮ ‘ ਕਰੀਅਰ ਤੋਂ ਬਾਅਦ ਜੈਲਲਿਤਾ ਆਪਣਾ ਰਾਜਨੀਤਿਕ ਸਫਰ ਸ਼ੁਰੂ ਕਰਦੀ ਹੈ ਤੇ ਪ੍ਰਦੇਸ਼ ਦੀ ਮੁੱਖ ਮੰਤਰੀ ਬਣਦੀ ਹੈ। ਡੀ ਜੈਯਾਕੁਮਾਰ ਅਨੁਸਾਰ ਇਸ ਫਿਲਮ ’ਚ ਦਿਖਾਇਆ ਗਿਆ ਹੈ ਕਿ ਐੱਮਡੀਆਰ ਨੇ ਪਹਿਲੀ ਡੀਐੱਮਕੇ ਸਰਕਾਰ ’ਚ ਮੰਤਰੀ ਅਹੁਦਾ ਮੰਗਿਆ ਹੈ। ਜਦਕਿ ਇਸ ਤਰ੍ਹਾਂ ਨਹੀਂ ਹੋਇਆ ਸੀ। ਐੱਮਡੀਆਰ ਨੇ ਕਦੀ ਅਹੁਦੇ ਦੀ ਮੰਗ ਨਹੀਂ ਕੀਤੀ ਸੀ, ਉਹ ਸਿਰਫ਼ ਇਕ ਵਿਧਾਇਕ ਬਣ ਕੇ ਰਹਿਣਾ ਚਾਹੁੰਦੇ ਸੀ।

ਦਸ ਦਈਏ ਫਿਲਮ ‘ਥਲਾਈਵੀ’ ਰਿਲੀਜ਼ ਦੇ ਪਹਿਲੇ ਦਿਨ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਇਹ ਫਿਲਮ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ ਜੈਲਲਿਤਾ ਦੇ ਜੀਵਨ ‘ਤੇ ਅਧਾਰਤ ਹੈ। ਫਿਲਮ ਨੇ ਪਹਿਲੇ ਦਿਨ ਆਪਣੇ ਬਾਕਸ ਆਫਿਸ ਕਲੈਕਸ਼ਨ ਨਾਲ ਸਾਰਿਆਂ ਨੂੰ ਨਿਰਾਸ਼ ਕੀਤਾ ਹੈ। ਬਾਕਸ ਆਫਿਸ ਇੰਡੀਆ ਦੇ ਅਨੁਸਾਰ, ‘ਥਲਾਇਵੀ’ ਨੇ ਪੂਰੇ ਭਾਰਤ ਵਿੱਚ 1.25 ਕਰੋੜ ਦੀ ਕਮਾਈ ਕੀਤੀ ਹੈ। ਹਿੰਦੀ ਖੇਤਰ ਦੇ ਮੁਕਾਬਲੇ ਫਿਲਮ ਨੇ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ।

Share this Article
Leave a comment