ਸਿਧਾਰਥ ਸ਼ੁਕਲਾ ਦਾ ਵੀਰਵਾਰ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਫੈਨਜ਼ ਵੀ ਇਸ ਖ਼ਬਰ ਤੋਂ ਸਦਮੇ ‘ਚ ਹਨ। ਐਂਟਰਟੇਨਮੇਂਟ ਇੰਡਸਟਰੀ ਨਾਲ ਜੁੜੇ ਲੋਕ ਵੀ ਸਿਧਾਰਥ ਦੀ ਮੌਤ ‘ਤੇ ਯਕੀਨ ਨਹੀਂ ਕਰ ਪਾ ਰਹੇ।ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਪੂਰੀ ਤਰਾਂ ਟੁੱਟ ਚੁੱਕੀ ਹੈ।ਦੋਵਾਂ ਦੀ ਜੋੜੀ ਨੂੰ ਫੈਨਜ਼ ਬੇਹੱਦ ਪੰਸਦ ਕਰਦੇ ਸਨ।ਸ਼ੀਹਨਾਜ਼ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਦਸਿਆ ਕਿ ਸਿਧਾਰਥ ਸ਼ੁਕਲਾ ਦੀ ਮੌਤ ਸ਼ਹਿਨਾਜ਼ ਗਿੱਲ ਦੇ ਹੱਥਾਂ ਵਿੱਚ ਹੋਈ ਹੈ।ਉਨ੍ਹਾਂ ਕਿਹਾ ਕਿ ‘ਸ਼ਹਿਨਾਜ਼ ਰੋਣ ਨਾਲ ਬੁਰੀ ਹਾਲਤ ਵਿੱਚ ਹੈ। ਉਸਨੇ ਕਿਹਾ, ਪਾਪਾ, ਉਹ ਮੇਰੇ ਹੱਥਾਂ ਵਿੱਚ ਮਰ ਗਿਆ ਹੈ। ਉਸਨੇ ਮੇਰੇ ਹੱਥਾਂ ਵਿੱਚ ਇਹ ਸੰਸਾਰ ਛੱਡ ਦਿੱਤਾ। ਮੈਂ ਹੁਣ ਕੀ ਕਰਾਂ? ਮੈਂ ਕਿਵੇਂ ਜੀਵਾਂਗੀ?
‘ਰਿਪੋਰਟ ਦੇ ਅਨੁਸਾਰ, ਸੰਤੋਖ ਨੇ ਅੱਗੇ ਦੱਸਿਆ, ‘ਜਦੋਂ ਸ਼ਹਿਨਾਜ਼ ਸਵੇਰੇ ਆਮ ਤੌਰ’ ਤੇ ਉਸਨੂੰ ਲੈਣ ਗਈ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ। ਉਸ ਨੇ ਸਿਧਾਰਥ ਨੂੰ ਗੋਦੀ ‘ਚ ਫੜ੍ਹ ਕੇ ਰੱਖਿਆ ਪਰ ਸਿਧਾਰਥ ਨੇ ਫ਼ਿਰ ਵੀ ਕੋਈ ਜਵਾਬ ਨਹੀਂ ਦਿੱਤਾ। ਫਿਰ ਸ਼ਹਿਨਾਜ਼ ਨੇ ਸਿਧਾਰਥ ਦੇ ਪੂਰੇ ਪਰਿਵਾਰ ਨੂੰ ਬੁਲਾਇਆ, ਜੋ ਉੱਥੇ ਆਸਪਾਸ ਰਹਿੰਦੇ ਹਨ। ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸ਼ਹਿਨਾਜ਼ ਕਹਿ ਰਹੀ ਹੈ ਕਿ ਹੁਣ ਉਹ ਨਹੀਂ ਹੈ ਤਾਂ ਮੈਂ ਕਿਵੇਂ ਰਹਾਂਗੀ।”
ਸ਼ਹਿਨਾਜ਼ ਦੇ ਪਿਤਾ ਨੇ ਕਿਹਾ, ‘ਉਨ੍ਹਾਂ ਨੂੰ ਇਸ ਗੱਲ ਦੀ ਕਦੇ ਚਿੰਤਾ ਨਹੀਂ ਹੋਈ ਸੀ ਕਿ ਉਨ੍ਹਾਂ ਦੀ ਬੇਟੀ ਮੁੰਬਈ ‘ਚ ਇਕੱਲੀ ਰਹਿੰਦੀ ਹੈ। ਕਿਉਂਕਿ ਇਕ ਪਰਿਵਾਰ ਵਾਂਗ ਸਿਧਾਰਥ , ਸ਼ਹਿਨਾਜ਼ ਦਾ ਖਿਆਲ ਰੱਖਦੇ ਸਨ, ਪਰ ਹੁਣ ਉਹ ਚਿੰਤਾ ‘ਚ ਹਨ।’ਸੰਤੋਸ਼ ਸਿੰਘ ਸੁੱਖ ਨੇ ਦੱਸਿਆ ਸੀ ਕਿ ਸ਼ਹਿਨਾਜ਼ ਦੀ ਤਬੀਅਤ ਠੀਕ ਨਹੀਂ ਹੈ, ਜਿਸ ਕਾਰਨ ਉਸਦਾ ਛੋਟਾ ਭਰਾ ਸ਼ਾਹਬਾਜ਼ ਪੰਜਾਬ ਤੋਂ ਮੁੰਬਈ ਲਈ ਰਵਾਨਾ ਹੋ ਗਿਆ ।