ਨਿਊਜ਼ ਡੈਸਕ – ਬੰਗਲੌਰ ਸੈਂਟਰਲ ਕ੍ਰਾਈਮ ਬ੍ਰਾਂਚ ਨੇ ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਦੇ ਸਾਲੇ ਅਦਿੱਤਿਆ ਅਲਵਾ ਨੂੰ ਸੈਂਡਲਵੁੱਡ ਨਸ਼ਿਆਂ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ ਤੇ ਵਿਵੇਕ ਓਬਰਾਏ ਦੇ ਘਰ ਵੀ ਛਾਪਾ ਮਾਰੀ ਕੀਤੀ ਗਈ ਹੈ। ਅਦਿੱਤਿਆ ਅਲਵਾ ਨੂੰ ਬੀਤੀ ਸੋਮਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ।
ਦੱਸ ਦਈਏ ਕਿ ਅਦਿੱਤਿਆ ਅਲਵਾ ਕਰਨਾਟਕ ਸਰਕਾਰ ਮੰਤਰੀ ਜੀਵਰਾਜ ਅਲਵਾ ਦਾ ਬੇਟਾ ਹੈ। ਅਦਿੱਤਿਆ ਦੇ ਖਿਲਾਫ 4 ਸਤੰਬਰ ਨੂੰ ਐਫਆਈਆਰ ਦਰਜ ਕੀਤੀ ਗਈ ਸੀ ਤੇ ਉਦੋਂ ਤੋਂ ਅਦਿੱਤਿਆ ਫਰਾਰ ਸੀ। ਅਦਿੱਤਿਆ ਦਾ ਨਾਂ ਉਨ੍ਹਾਂ 12 ਲੋਕਾਂ ਦੀ ਸੂਚੀ ’ਚ ਸ਼ਾਮਲ ਸੀ, ਜਿਨ੍ਹਾਂ ਨੇ ਇੱਕ ਕੰਨੜ ਅਦਾਕਾਰਾ ਨੂੰ ਨਸ਼ੇ ਦਿੱਤੇ ਸਨ।
ਜਾਣਕਾਰੀ ਦਿੰਦਿਆਂ ਸੰਯੁਕਤ ਪੁਲਿਸ (ਅਪਰਾਧ) ਦੇ ਕਮਿਸ਼ਨਰ ਸੰਦੀਪ ਪਾਟਿਲ ਨੇ ਦੱਸਿਆ ਕਿ, ‘ਡਰੱਗਸ ਮਾਮਲੇ ’ਚ ਇੱਕ ਭਗੌੜੇ ਮੁਲਜ਼ਮ ਅਦਿੱਤਿਆ ਅਲਵਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਿੱਤਿਆ ਦੀ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ।
ਇਸ਼ਤੋਂ ਇਲਾਵਾ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਕੰਨੜ ਐਕਟਰਸ ਰਾਗਿਨੀ ਦਿਵੇਦੀ ਤੇ ਸੰਜਨਾ ਗਾਲਰਾਨੀ, ਪਾਰਟੀ ਪ੍ਰਬੰਧਕ ਵੀਰੇਨ ਖੰਨਾ ਤੇ ਰੀਅਲਟਰ ਰਾਹੁਲ ਥੌਨਸ ਨੂੰ ਵੀ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ।