ਮੁੰਬਈ: ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦਾ ਅੱਜ ਦਿਹਾਂਤ ਹੋ ਗਿਆ ਹੈ। ਬੀਤੇ ਦਿਨੀਂ ਉਨ੍ਹਾ ਨੂੰ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
ਦੱਸ ਦਈਏ ਕਿ ਹਾਲ ਹੀ ਵਿੱਚ ਇਰਫਾਨ ਖਾਨ ਦੀ ਮਾਂ ਸਈਦਾ ਬੇਗਮ ਦਾ ਦਿਹਾਂਤ ਹੋ ਗਿਆ ਸੀ। ਲੌਕਡਾਊਨ ਕਾਰਨ ਇਰਫਾਨ ਖਾਨ ਆਪਣੀ ਮਾਂ ਦੇ ਅੰਤਿਮ ਸਸਕਾਰ ‘ਤੇ ਵੀ ਨਹੀਂ ਪਹੁੰਚ ਪਾਏ ਸਨ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਆਪਣੀ ਮਾਂ ਦੇ ਅੰਤਿਮ ਦਰਸ਼ਨ ਕੀਤੇ ਸਨ।
ਇਰਫਾਨ ਖਾਨ ਦੇ ਅਚਨਚੇਤ ਦੇਹਾਂਤ ਤੇ ਅਰਵਿੰਦ ਕੇਜਰੀਵਾਲ ਨੇ ਸੋਗ ਪ੍ਰਗਟ ਕੀਤਾ ਹੈ।
Shocked to hear of the demise of Irrfan Khan, one of the most exceptional actors of our time. May his work always be remembered and his soul rest in peace
— Arvind Kejriwal (@ArvindKejriwal) April 29, 2020
ਅਦਾਕਾਰ ਇਰਫਾਨ ਖਾਨ ਨੂੰ ਦੋ ਸਾਲ ਪਹਿਲਾਂ ਮਾਰਚ 2018 ਵਿੱਚ ਆਪਣੀ ਬਿਮਾਰੀ ਬਾਰੇ ਪਤਾ ਲੱਗਿਆ ਸੀ। ਜਿਸ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਦਿੱਤੀ ਸੀ। ਖਾਨ ਨੇ ਟਵੀਟ ਕਰਕੇ ਖੁਦ ਆਪਣੀ ਬਿਮਾਰੀ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ “ਜ਼ਿੰਦਗੀ ‘ਚ ਅਚਾਨਕ ਕੁਝ ਅਜਿਹਾ ਵਾਪਰਦਾ ਹੈ ਜੋ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਮੇਰੀ ਜ਼ਿੰਦਗੀ ਦੇ ਅਖੀਰਲੇ ਦਿਨ ਕੁਝ ਇਸ ਤਰ੍ਹਾਂ ਹੀ ਰਹੇ ਹਨ। ਮੈਂ ਨਿਓਰੋ-ਐਂਡੋਕਰਾਇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਹਾਂ। ਪਰ ਮੇਰੇ ਆਸ ਪਾਸ ਦੇ ਲੋਕਾਂ ਦੇ ਪਿਆਰ ਅਤੇ ਤਾਕਤ ਨੇ ਮੈਨੂੰ ਉਮੀਦ ਦਿੱਤੀ ਹੈ।”
— Irrfan (@irrfank) March 16, 2018