ਅੰਮ੍ਰਿਤਸਰ : ਦੁਬਈ ਤੋਂ ਅੰਮ੍ਰਿਤਸਰ ਆਈ ਉਡਾਣ ‘ਚੋਂ 7 ਕਿੱਲੋ ਸੋਨਾ ਬਰਾਮਦ

TeamGlobalPunjab
1 Min Read

ਰਾਜਾਸਾਂਸੀ : ਭਾਰਤ ਸਰਕਾਰ ਦੇ ‘ਵੰਦੇ ਭਾਰਤ ਮਿਸ਼ਨ’ ਤਹਿਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇਂ ਅੱਜ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਜਹਾਜ਼ ‘ਚੋਂ 7 ਕਿੱਲੋ ਸੋਨਾ ਬਰਾਮਦ ਹੋਣ ਦੀ ਖਬਰ ਹੈ। ਡੀਆਰਆਈ ਦੀ ਟੀਮ ਵੱਲੋਂ ਇਸ ਸਬੰਧੀ ਜਾਂਚ ਜਾਰੀ ਹੈ ਤੇ ਹੁਣ ਤਕ 7 ਕਿਲੋ ਸੋਨਾ ਬਰਾਮਦ ਹੋਇਆ ਹੈ। ਇਸ ਮਾਮਲੇ ‘ਚ ਹੁਣ ਤਕ ਚਾਰ ਯਾਤਰੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਉਨ੍ਹਾਂ ਤੋਂ ਹੋਰ ਸੋਨਾ ਬਰਾਮਦ ਹੋਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਸੋਨਾ ਇਲੈੱਕਟ੍ਰਾਨਿਕ ਦੇ ਸਾਮਾਨ ‘ਚ ਲੁਕੋ ਕੇ ਲਿਆਂਦਾ ਗਿਆ ਹੈ।

ਦੱਸ ਦਈਏ ਕਿ ਅੰਮ੍ਰਿਤਸਰ ‘ਚ ਵੰਦੇ ਭਾਰਤ ਮਿਸ਼ਨ ਤਹਿਤ ਆਈਐਕਸ 1192 ਉਡਾਣ ਰਾਤ 11.15 ਵਜੇ ਪਹੁੰਚੀ ਸੀ, ਜਿਸ ‘ਚ 179 ਭਾਰਤੀ ਵਤਨ ਪਰਤੇ। ਇਸ ਫਲਾਈਟ ‘ਚ ਕੁਝ ਯਾਤਰੀਆਂ ਨੇ ਇਲੈਕਟ੍ਰਿਕ ਸਾਮਾਨ ‘ਚ ਸੋਨਾ ਲੁਕੋ ਕੇ ਰੱਖਿਆ ਸੀ।

ਭਾਰਤ ਸਰਕਾਰ ਵੱਲੋਂ ਲੌਕਡਾਊਨ ਕਾਰਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਲਈ ‘ਵੰਦੇ ਭਾਰਤ ਮਿਸ਼ਨ’ ਚਲਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਲਈ ਵਿਸ਼ੇਸ਼ ਉਡਾਣਾਂ ਦੀ ਵਿਵਸਥਾ ਕੀਤੀ ਗਈ ਹੈ। ਹੁਣ ਤੱਕ ਸਰਕਾਰ ਵੱਲੋਂ ਵੱਡੀ ਗਿਣਤੀ ‘ਚ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਂਦਾ ਜਾ ਚੁੱਕਾ ਹੈ।

 

Share this Article
Leave a comment