ਵਾਸ਼ਿੰਗਟਨ : ਭਾਰਤੀ ਮੂਲ ਦੀ 21 ਸਾਲਾ ਵਿਦਿਆਰਥਣ ਐਨਾਰੋਜ਼ਾ ਜੈਰੀ ਦੀ ਲਾਸ਼ ਇੰਡੀਆਨਾ ਦੀ ਸੈਂਟ ਮੈਰੀਜ਼ ਨਾਮੀ ਇੱਕ ਝੀਲ ‘ਚੋਂ ਮਿਲੀ ਹੈ। ਮਿਲੀ ਜਾਣਕਾਰੀ ਮਤਾਬਕ ਐਨਾਰੋਜ਼ਾ 21 ਜਨਵਰੀ ਸਵੇਰੇ 8 ਵਜੇ ਤੋਂ ਲਾਪਤਾ ਸੀ।
ਰਿਪੋਰਟਾਂ ਅਨੁਸਾਰ ਐਨਾਰੋਜ਼ਾ ਜੈਰੀ, ਯੂਨੀਵਰਸਿਟੀ ਆਫ ਨੋਟਰੇ ਡੇਮ ਦੀ ਵਿਦਿਆਰਥਣ ਸੀ। ਬੀਤੇ ਸ਼ੁੱਕਰਵਾਰ ਉਸ ਦੀ ਮ੍ਰਿਤਕ ਦੇਹ ਨੂੰ ਝੀਲ ‘ਚੋਂ ਬਾਹਰ ਕੱਢਿਆ ਗਿਆ।
ਐਨਾਰੋਜ਼ਾ ਭਾਰਤ ਦੇ ਕੇਰਲ ਦੀ ਵਾਸੀ ਸੀ ਤੇ ਉਹ ਸਾਲ 2000 ‘ਚ ਆਪਣੇ ਪਰਿਵਾਰ ਨਾਲ ਭਾਰਤ ਤੋਂ ਅਮਰੀਕਾ ਆਈ ਸੀ। ਐਨਾਰੋਜ਼ਾ ਜੈਰੀ ਦੇ ਪਿਤਾ ਜੈਰੀ ਜੇਮਜ਼ ਇੱਕ ਸੂਚਨਾ ਤਕਨੀਕੀ ਵਿਭਾਗ ‘ਚ ਕੰਮ ਕਰਦੇ ਸਨ ਤੇ ਮਾਂ ਰੇਨੀ ਜੈਰੀ ਦੰਦਾ ਦੀ ਡਾਕਟਰ ਹਨ।
ਐਨਾਰੋਜ਼ਾ ਜੈਰੀ ਨੇ ਇਸ ਸਾਲ ਹੀ ਡਿਗਰੀ ਹਾਸਲ ਕੀਤੀ ਸੀ। ਯੂਨੀਵਰਸਿਟੀ ਆਫ ਨੋਟਰੋ ਡੈਮ ਦੇ ਪ੍ਰਧਾਨ ਰੇਵ ਜਾਨ ਆਈ ਜੇਨਕਿਨਜ਼ ਨੇ ਇਸ ਘਟਨਾ ਤੋਂ ਬਾਅਦ ਐਨਰੋਜ਼ਾ ਜੈਰੀ ਦੇ ਪਰਿਵਾਰਕ ਮੈਂਬਰਾਂ ਨਾਲ ਡੂੰਘਾ ਦੁੱਖ ਪ੍ਰਗਟ ਕੀਤਾ ਹੈ।