ਕੈਲੀਫੋਰਨੀਆ ਦੇ ਜੰਗਲੀ ਇਲਾਕੇ ਵਿੱਚ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

Global Team
2 Min Read

ਨਿਊਜ਼ ਡੈਸਕ: ਕੈਲੀਫੋਰਨੀਆ ਦੇ ‘ਬਿਗ ਪਾਈਨ ਲੇਕਸ’ (Big Pine Lakes) ਖੇਤਰ ਵਿੱਚ ਹਾਈਕਿੰਗ ਦੌਰਾਨ ਲਾਪਤਾ ਹੋਏ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਸਾਂਤਾ ਬਾਰਬਰਾ (UCSB) ਦੇ ਭਾਰਤੀ ਮੂਲ ਦੇ ਪੀਐਚਡੀ ਵਿਦਿਆਰਥੀ ਵਿਕਰਮ ਮੁਬਾਈ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਫਿਲਹਾਲ  ਮੌਤ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ ਅਤੇ ਹੁਣ ਤੱਕ ਕਿਸੇ ਸਾਜ਼ਿਸ਼ ਜਾਂ ਅਪਰਾਧਿਕ ਗਤੀਵਿਧੀ ਦੇ ਕੋਈ ਸੰਕੇਤ ਨਹੀਂ ਮਿਲੇ ਹਨ।

ਵਿਕਰਮ ਮੁਬਾਈ ਨੇ ਆਖਰੀ ਵਾਰ 1 ਅਗਸਤ ਨੂੰ ਰਾਤ ਕਰੀਬ 8:30 ਵਜੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਇਸ ਦੌਰਾਨ, ਉਨ੍ਹਾਂ ਨੇ ਆਪਣੇ GPS ਕੋਆਰਡੀਨੇਟਸ (ਟਿਕਾਣੇ ਦੇ ਵੇਰਵੇ) ਵੀ ਸਾਂਝੇ ਕੀਤੇ ਸਨ। ਨਿਰਧਾਰਤ ਸਮੇਂ ‘ਤੇ ਆਪਣੇ ਟਿਕਾਣੇ ‘ਤੇ ਵਾਪਸ ਨਾ ਪਰਤਣ ਅਤੇ ਬਾਅਦ ਵਿੱਚ ਪਰਿਵਾਰ ਨਾਲ ਸੰਪਰਕ ਟੁੱਟ ਜਾਣ ਕਾਰਨ ਉਨ੍ਹਾਂ ਨੂੰ ਲਾਪਤਾ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ, ਇਨਯੋ ਕਾਉਂਟੀ ਦੀ ਖੋਜ ਅਤੇ ਬਚਾਅ ਟੀਮ ਅਤੇ ਕੈਲੀਫੋਰਨੀਆ ਹਾਈਵੇਅ ਪੈਟਰੋਲ ਨੇ ਸਾਂਝੇ ਤੌਰ ‘ਤੇ ਖੋਜ ਮੁਹਿੰਮ ਸ਼ੁਰੂ ਕੀਤੀ। ਅੰਤ ਵਿੱਚ, 3 ਅਗਸਤ ਦੀ ਸ਼ਾਮ ਨੂੰ ਉਸਦੀ ਲਾਸ਼ ਬਰਾਮਦ ਕੀਤੀ ਗਈ।

ਜਾਂਚ ਏਜੰਸੀਆਂ ਨੇ ਅਜੇ ਤੱਕ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ, ਮੁੱਢਲੀ ਜਾਂਚ ਵਿੱਚ ਸਾਜ਼ਿਸ਼, ਅਪਰਾਧਿਕ ਗਤੀਵਿਧੀ ਜਾਂ ਕਿਸੇ ਗੜਬੜੀ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਅਧਿਕਾਰੀਆਂ ਅਨੁਸਾਰ, ਇਸ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਫਿਲਹਾਲ ਚੱਲ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment