ਪਠਾਨਕੋਟ ‘ਚ ਆਰਮੀ ਸਟੇਸ਼ਨ ਨੇੜ੍ਹੇ ਜ਼ਬਰਦਸਤ ਧਮਾਕਾ, ਕੰਬਿਆ ਪੂਰਾ ਸ਼ਹਿਰ, ਪੁਲਿਸ ਦੀਆਂ ਵੱਡੀਆਂ ਟੀਮਾਂ ਮੌਕੇ ‘ਤੇ

Prabhjot Kaur
2 Min Read

ਪਠਾਨਕੋਟ: ਪਠਾਨਕੋਟ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਪਠਾਨਕੋਟ ਸ਼ਹਿਰ ਦੇ ਅਬਰੋਲ ਨਗਰ ਰੋਡ ‘ਤੇ ਜ਼ਬਰਦਸਤ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਐਨਾ ਭਿਆਨਕ ਸੀ ਕਿ ਪੂਰਾ ਸ਼ਹਿਰ ਕੰਬ ਉੱਠਿਆ।  ਜਿਸ ਵੇਲੇ ਧਮਾਕਾ ਹੋਇਆ ਤਾਂ ਨੇੜੇ ਦੁਕਾਨਾਂ ਅਤੇ ਰੇੜੀ ਵਾਲੇ ਭੱਜ ਗਏ। ਜਿਸਦੇ ਬਾਅਦ ਲੋਕਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਦੀਆਂ ਵੱਡੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੌਰਾਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਪਾਸੇ ਸਨਸਨੀ ਫੈਲੀ ਹੋਈ ਹੈ।

ਇਸ ਦੌਰਾਨ ਮੌਜੂਦ ਲੋਕਾਂ ਨੇ ਦੱਸਿਆ ਕਿ ਬਲਾਸਟ ਇੰਨਾ ਜ਼ਬਰਦਸਤ ਦੀ ਕਿ ਆਵਾਜ਼ ਪੂਰੇ ਸ਼ਹਿਰ ‘ਚ ਗੂੰਝ ਉੱਠੀ ਅਤੇ ਅੱਗ ਦਾ ਗੁਬਾਰ ਉੱਡਦਾ ਦਿਖਾਈ ਦਿੱਤਾ। ਦੱਸਿਆ ਜਾ ਰਿਹਾ ਹੈ ਇਹ ਬੰਬ ਨਹਿਰ ਦੇ ਕਿਨਾਰੇ ਬਲਾਸਟ ਕੀਤਾ ਗਿਆ ਹੈ ਜੋ ਕਿ ਪੰਜਾਬ ‘ਚ ਇਕ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਇਸ ਦੌਰਾਨ ਮੌਕੇ ਤਾਂ ਪਹੁੰਚੀ ਪੁਲਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਪੁਸ਼ਟੀ ਕੀਤੀ ਕਿ ਜੋ ਹੋਇਆ ਹੈ ਉਹ ਕੋਈ ਆਰਡੀਐਕਸ ਜਾਂ ਫਿਰ ਕੋਈ ਵਿਸਫੋਟਕ ਸਮਗਰੀ ਨਹੀਂ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਜਗ੍ਹਾ ‘ਤੇ ਪੂਰ ਦੇ ਢੇਰ ਲੱਗੇ ਹੋਏ ਸੀ ਜਿਸ ਨੂੰ ਅੱਗ ਲਗਾਈ ਗਈ ਸੀ, ਹੋ ਸਕਦਾ ਹੈ ਕਿਸੇ ਨੇ ਇਸ ‘ਚ ਸ਼ਰਾਬ ਦੀ ਬੋਤਲ ਸੁੱਟੀ ਹੋਵੇ ਅਤੇ ਬੋਤਲ ਫੱਟਣ ਕਾਰਨ ਇਹ ਧਮਾਕਾ ਹੋਇਆ ਹੈ। ਪੁਲਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ ਜੇ ਕੁਝ ਹੋਰ ਸਾਹਮਣੇ ਆਉਂਦਾ ਹੈ ਤਾਂ ਦੱਸ ਦਿੱਤਾ ਜਾਵੇਗਾ। ਪੁਸਲ ਨੇ ਲੋਕਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਪੁਲਸ ਆਪਣਾ ਕੰਮ ਬਾਖੂਬੀ ਕਰ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment