ਪੇਸ਼ਾਵਰ ‘ਚ ਮਸਜਿਦ ਅੰਦਰ ਧਮਾਕਾ, 25 ਤੋਂ ਵੱਧ ਮੌਤਾਂ, 150 ਜਖ਼ਮੀ

Prabhjot Kaur
2 Min Read

ਇਸਲਾਮਾਬਾਦ: ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੀ ਮਸਜਿਦ ‘ਚ ਨਮਾਜ਼ ਦੇ ਸਮੇਂ ਬੰਬ ਧਮਾਕਾ ਹੋਇਆ ਹੈ, ਜਿਸ ‘ਚ 25 ਤੋਂ ਵੱਧ ਮੌਤਾਂ ਅਤੇ 150 ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਮਸਜਿਦ ਲੋਕਾਂ ਨਾਲ ਭਰੀ ਹੋਈ ਸੀ।

ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ‘ਚ ਇਹ ਆਤਮਘਾਤੀ ਹਮਲਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਇੰਝ ਲਗ ਰਿਹਾ ਹੈ ਕਿ ਹਮਲਾਵਰ ਨੇ ਨਮਾਜ਼ ਦੇ ਵਿਚਾਲੇ ਖੁਦ ਨੂੰ ਉਡਾ ਲਿਆ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ‘ਚ ਮਰਨ ਵਾਲਿਆਂ ‘ਚ ਜ਼ਿਆਦਾਤਰ ਪੁਲਿਸ ਕਰਮਚਾਰੀ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਸਜਿਦ ਦਾ ਇਕ ਹਿੱਸਾ ਨੁਕਸਾਨਿਆ ਗਿਆ। ਬਚਾਅ ਦਲ ਅਤੇ ਸੁਰੱਖਿਆ ਬਲਾਂ ਨੂੰ ਮੌਕੇ ‘ਤੇ ਭੇਜਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਵੀਡੀਓ ਅਤੇ ਤਸਵੀਰਾਂ ‘ਚ ਖੂਨ ਨਾਲ ਲੱਥਪੱਥ ਜ਼ਖਮੀ ਦੇਖੇ ਜਾ ਸਕਦੇ ਹਨ।

ਜ਼ਖਮੀਆਂ ਨੂੰ ਇਲਾਜ ਲਈ ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਨੇ ਲੋਕਾਂ ਨੂੰ ਇਲਾਜ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਕਈ ਲੋਕ ਇਸ ਹਮਲੇ ਪਿੱਛੇ ਅੱਤਵਾਦੀ ਸੰਗਠਨ ਟੀਟੀਪੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਪਿਛਲੇ ਮਹੀਨਿਆਂ ਵਿੱਚ, ਟੀਟੀਪੀ ਨੇ ਪਾਕਿਸਤਾਨ ਵਿੱਚ ਕਈ ਵੱਡੇ ਹਮਲੇ ਕੀਤੇ ਹਨ ਜਿਨ੍ਹਾਂ ਵਿੱਚ ਪਾਕਿਸਤਾਨੀ ਫੌਜ ਵੱਡੇ ਪੱਧਰ ‘ਤੇ ਜ਼ਖਮੀ ਹੋਈ ਹੈ। ਪਾਕਿਸਤਾਨ ‘ਚ ਨਵੇਂ ਆਰਮੀ ਚੀਫ ਦੀ ਨਿਯੁਕਤੀ ਤੋਂ ਬਾਅਦ ਅੱਤਵਾਦੀ ਸੰਗਠਨ ਨੇ ਜੰਗਬੰਦੀ ਖਤਮ ਕਰਨ ਅਤੇ ਦੇਸ਼ ਭਰ ‘ਚ ਹਮਲੇ ਕਰਨ ਦਾ ਐਲਾਨ ਕੀਤਾ ਸੀ।

Share this Article
Leave a comment