ਵੱਡੀ ਗਿਣਤੀ ਵਿੱਚ ਭਾਜਪਾ ਦੇ ਯੁਵਾ ਮੋਰਚਾ ਸਮੇਤ ਹੋਰ ਲੋਕਾਂ ਨੇ ਫੜ੍ਹਿਆ ਆਪ ਦਾ ਝਾੜੂ, ‘ਆਪ’ ਉਮੀਦਵਾਰ ਰਿੰਕੂ ਨੂੰ ਜਿਤਾਉਣ ਦਾ ਕੀਤਾ ਦਾਅਵਾ  

Global Team
2 Min Read

ਜਲੰਧਰ: ਆਮ ਆਦਮੀ ਪਾਰਟੀ ਦੀਆਂ ਨੀਤੀਆਂ ‘ਤੇ ਮਾਨ ਦੇ ਕੰਮਾਂ ਨੂੰ ਲੈਕੇ ਜਲੰਧਰ ਜ਼ਿਮਨੀ ਚੋਣ ਲਈ ਹਲਕੇ ਦੇ ਲੋਕਾਂ ਵਿੱਚ ਖਾਸਾ ਉਤਸ਼ਾਹ ਹੈ, ਵੱਡੀ ਗਿਣਤੀ ਵਿੱਚ ਹਲਕੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਆਦਰਸ਼  ਨਗਰ ਜਲੰਧਰ ਵਿਖੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਦੇ ਮੰਡਲ 7 ਯੁਵਾ ਮੋਰਚਾ ਦੇ ਨੌਜਵਾਨ ਅਹੁਦੇਦਾਰ ‘ਤੇ ਵੱਡੀ ਗਿਣਤੀ ਵਿੱਚ ਮੋਰਚੇ ਦੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕਰਨ ਵਰਮਾ ਪ੍ਰੇਜੀਡੈਂਟ ‘ਤੇ ਚੇਅਰਮੈਨ ਕਰਮਾ ਵੈਲਫੇਅਰ ਸੁਸਾਇਟੀ, ਹੇਮੰਤ ਮਾਰਵਾਹਾ ਭਾਜਪਾ ਆਗੂ, ਸਾਹਿਲ ਗੋਇਲ ਸਕੱਤਰ ਨੋਜਵਾਨ ਸਭਾ, ਹੀਤੇਸ਼ ਅਗਰਵਾਲ ਭਾਜਪਾ ਯੂਥ ਲੀਡਰ, ਸਾਹਿਲ ਜੈਨ ਮੈਂਬਰ ਕਰਮਾ ਵੈਲਫੇਅਰ ਸੁਸਾਇਟੀ, ਰਾਹੁਲ ਸਲਗੋਤਰਾ ਮੈਂਬਰ ਅਦਰਸ਼ ਨਗਰ ਸੁਸਾਇਟੀ, ਵਿਕੀ, ਨਰੇਸ਼, ਪਾਰਸ ਸਮਾਜ ਸੇਵਕ, ਹਰਸ਼ ਵਰਮਾ ਕਰਮਾ ਵੈਲਫੇਅਰ ਸੁਸਾਇਟੀ, ਸੰਜੇ ਕੁਮਾਰ ਯੂਵਾ ਨੇਤਾ ਭਾਜਪਾ, ਅਭੀ ਕਪੂਰ ਭਾਪਜਾ ਦਾ ਸੀਨੀਅਰ ਆਗੂ, ਭਰਤ ਰਾਜਪੂਤ, ਅਤੁਲ ਮੱਟਾ ਯੂਥ ਲੀਡਰ, ਮੋਹਿਤ ਬਤਰਾ ਪ੍ਰੇ਼ਜੀਡੈਂਟ ਨਿਉ ਵਿਜੈ ਨਗਰ ਯੂਥ ਸੁਸਾਇਟੀ ਜਗਰਾਉ ਕਮੇਟੀ ‘ਤੇ ਹੋਰ ਕਈ ਨੋਜਵਾਨ ਹਾਜ਼ਰ ਸਨ।

ਇਸਦੇ ਨਾਲ ਹੀ ਇੱਕ ਹੋਰ ਪ੍ਰੋਗਰਾਮ ਦੌਰਾਨ ਜਲੰਧਰ ਵਿਖੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਗੁਵਾਈ ਹੇਠ ਵੱਡੀ ਗਿਣਤੀ ਵਿਚ 200 ਤੋ ਵੱਧ ਨੌਜਵਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment