ਰਾਜਬਾਲਾ ਮਲਿਕ ਬਣੀ ਚੰਡੀਗੜ੍ਹ ਦੀ 26ਵੀਂ ਮੇਅਰ

TeamGlobalPunjab
2 Min Read

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਭਾਜਪਾ ਭਾਜਪਾ ਸਮਰਥਕ ਰਾਜਬਾਲਾ ਮਲਿਕ ਨਗਰ ਨਿਗਮ ਦੀ 26ਵੀਂ ਮੇਅਰ ਚੁਣੀ ਗਈ ਹੈ। ਸ਼ੁੱਕਰਵਾਰ ਨੂੰ ਨਗਰ ਨਿਗਮ ਸਦਨ ਚੋਣਾਂ ‘ਚ ਭਾਜਪਾ ਦੇ ਸਾਰੇ 22 ਵੋਟ ਰਾਜਬਾਲਾ ਮਲਿਕ ਨੂੰ ਮਿਲੇ। ਉਨ੍ਹਾਂ ਦੇ ਵਿਰੁੱਧ ਇੱਕ ਵੀ ਕਰਾਸ ਵੋਟਿੰਗ ਨਹੀਂ ਹੋਈ। ਉਨ੍ਹਾਂ ਨੇ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਦੀ ਮੌਜੂਦਗੀ ‘ਚ ਆਪਣਾ ਅਹੁਦਾ ਸੰਭਾਲਿਆ।

ਰਾਜਬਾਲਾ ਮਲਿਕ ਨੇ ਪਹਿਲੀ ਵਾਰ 2013 ‘ਚ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ-1 ਤੋਂ ਚੋਣ ਲੜੀ ਸੀ। ਵਾਰਡ ਨੰਬਰ-1 ਤੋਂ ਜਿੱਤ ਦਰਜ ਕਰਨ ਤੋਂ ਬਾਅਦ ਉਹ ਚੰਡੀਗੜ੍ਹ ਦੀ ਮੇਅਰ ਬਣੀ ਸੀ। ਇਸ ਵਾਰ ਰਾਜਬਾਲਾ ਮਲਿਕ ਨੇ ਭਾਜਪਾ ਪਾਰਟੀ ਵੱਲੋਂ ਵਾਰਡ ਨੰਬਰ-2 ਤੋਂ ਚੋਣ ਲੜੀ ਤੇ ਜਿੱਤ ਦਰਜ ਕੀਤੀ ਹੈ। ਰਾਜਬਾਲਾ ਮਲਿਕ ਹੁਣ ਦੂਜੀ ਵਾਰ ਚੰਡੀਗੜ੍ਹ ਦੇ ਮੇਅਰ ਦਾ ਅਹੁਦਾ ਸੰਭਾਲਣਗੇ।

- Advertisement -

ਦੱਸ ਦਈਏ ਕਿ ਇਸ ਵਾਰ ਰਾਜਬਾਲਾ ਮਲਿਕ ਦਾ ਮੁਕਾਬਲਾ ਕਾਂਗਰਸ ਦੇ ਸਾਬਕਾ ਡਿਪਟੀ ਮੇਅਰ ਗੁਰਬਖਸ਼ ਰਾਵਤ ਨਾਲ ਸੀ। ਰਾਜਬਾਲਾ ਮਲਿਕ ਨੂੰ 22 ਤੇ ਗੁਰਬਖਸ਼ ਰਾਵਤ ਨੂੰ 5 ਵੋਟਾਂ ਮਿਲੀਆ। ਗੁਰਬਖਸ ਰਾਵਤ ਆਈਟੀ ਪ੍ਰੋਫੈਸ਼ਨਲ ਹੋਣ ਦੇ ਨਾਲ-ਨਾਲ ਇੱਕ ਉੱਘੀ ਰਾਜਨੀਤੀਵਾਨ ਵੀ ਹਨ। ਇਸ ਤੋਂ ਇਲਾਵਾ ਉਹ ਨਗਰ ਨਿਗਮ ਦੀਆਂ ਕਈ ਕਮੇਟੀਆਂ ਦੀ ਚੇਅਰਪਰਸਨ ਵੀ ਰਹੀ ਹੈ।

ਭਾਜਪਾ ਦੇ ਜ਼ਿਲ੍ਹਾ ਨੰਬਰ-2 ਦੇ ਚੇਅਰਮੈਨ ਰਵੀਕਾਂਤ ਸ਼ਰਮਾ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਉਹ ਪਹਿਲੀ ਵਾਰ ਨਗਰ ਨਿਗਮ ਦੀ ਚੋਣ ਜਿੱਤ ਕੇ ਕੌਂਸਲਰ ਬਣੇ ਹਨ। ਰਵੀਕਾਂਤ ਸ਼ਰਮਾ ਨਗਰ ਨਿਗਮ ਦੀ ਫਾਇਰ ਐੱਡ ਐਮਰਜੈਂਸੀ ਕਮੇਟੀ ਦੇ ਨਾਲ-ਨਾਲ ਹਾਊਸ ਟੈਕਸ ਕਮੇਟੀ ਦੇ ਚੇਅਰਮੈਨ ਵੀ ਹਨ।

Share this Article
Leave a comment